ਜਲੰਧਰ ਦੇ ਮਸ਼ਹੂਰ ਆਪ MLA ਰਮਨ ਅਰੋੜਾ ਦੇ ਘਰ ਅੱਜ ਵਿਜਲੈਂਸ ਦੀ ਰੇਡ ਪਈ। ਅੱਜ ਸਵੇਰ ਤੋਂ ਹੀ ਵਿਜੀਲੈਂਸ ਦੀ ਟੀਮ ਰਮਨ ਅਰੋੜਾ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ। ਦਈਏ ਇਹ ਕਾਰਵਾਈ ਮਾਨ ਸਰਕਾਰ ਨੂੰ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਕੀਤੀ ਗਈ ਹੈ।
ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਸਵੇਰ ਦੀ ਹੀ ਹੋ ਚੁੱਕੀ ਹੈ । ਵਿਜੀਲੈਂਸ ਦੀ ਟੀਮ ਵੱਲੋਂ ਵਿਧਾਇਕ ਰਮਨ ਅਰੋੜਾ ਦੇ ਘਰ ਨੋਟ ਗਿਣਨ ਵਾਲੀ ਮਸ਼ੀਨ ਵੀ ਮੰਗਵਾਈ ਗਈ ਹੈ। ਦੇਖਣ ਵਾਲੀ ਗੱਲ ਇਹ ਹੋਏਗੀ ਕਿ ਰਮਨ ਅਰੋੜਾ ਦੇਖ ਘਰੋਂ ਕਿੰਨਾ ਕ ਕਾਲਾ ਧਨ ਬਰਾਮਦ ਕੀਤਾ ਜਾਂਦਾ ਹੈ ।