ਜਲੰਧਰ-(ਮਨਦੀਪ ਕੌਰ)- ਨਕੋਦਰ ਵਿੱਚ ਸਥਿਤ ਸਨੈਕਿੰਗ ਸੈਂਟਰ ਚਲਾਉਣ ਵਾਲੇ ਇਕ ਡਾਕਟਰ ਤੋ ਗੈਂਗਸਟਰ ਦਵਿੰਦਰ ਬੰਬੀਹਾ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਮ੍ਹਣੇ ਆਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਡਾਕਟਰ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੂੰ 5 ਵਾਈਸ ਮੈਸੇਜ ਭੇਜੇ ਗਏ । ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ । ਇਸ ਘਟਨਾ ਤੋਂ ਡਾਕਟਰ ਅਤੇ ਓਹਨਾ ਦਾ ਪਰਿਵਾਰ ਬੁਹਤ ਡਰਿਆ ਹੋਇਆ ਹੈ ।ਥਾਣਾ ਸਿਟੀ ਨਕੋਦਰ ਵਿੱਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਸੰਬੰਧ ਵਿਚ SHO ਨੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕੇ ਸਾਈਬਰ ਸੈੱਲ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਅਤੇ ਡਾਕਟਰ ਨੂੰ ਭੇਜੇ ਵਾਈਸ ਮੈਸੇਜ ਲਈ ਜਿਸ ਫੋਨ ਦਾ ਇਸਤੇਮਾਲ ਕੀਤਾ ਗਿਆ ਹੈ ਉਸ ਫੋਨ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ।ਤਾਂ ਕੇ ਆਰੋਪੀ ਜਲਦੀ ਤੋ ਜਲਦੀ ਫੜਿਆ ਜਾ ਸਕੇ।


hello google.com google.com