ਨਕੋਦਰ -(ਮਨਦੀਪ ਕੌਰ )- ਨਕੋਦਰ ਦੀ ਪੁਲਿਸ ਵੱਲੋਂ ਨਵਜੰਮੇ ਬੱਚਿਆਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਨਕੋਦਰ ਦੀ ਸਦਰ ਪੁਲਿਸ ਨੇ ਇਹ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕੀਤੀ ਹੈ । ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਬੱਚਿਆਂ ਨੂੰ ਵੇਚਣ ਵਾਲੇ ਗਿਰੋਹ ਚਲਾਉਣ ਵਾਲੀ ਇੱਕ ਮਾਂ ਅਤੇ ਉਸਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਮਾਂ ਅਤੇ ਬੇਟਾ ਦੋਵੇਂ ਲੁਧਿਆਣਾ ਨਿਵਾਸੀ ਹਨ। ਅਤੇ ਗਰੀਬ ਪਰਿਵਾਰ ਤੋਂ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅੱਗੇ ਵੇਚ ਦਿੰਦੇ ਹਨ। ਅੱਜ ਵੀ ਇਸ ਤਰ੍ਹਾਂ ਦੇ ਨਵਜੰਮੇ ਬੱਚੇ ਨੂੰ ਵੇਚਣ ਦੀ ਸੂਚਨਾ ਦੇ ਆਧਾਰ ਉੱਤੇ ਏਐਸਆਈ ਅੰਗਰੇਜ਼ ਸਿੰਘ ਨੇ ਪੁਲਿਸ ਨਾਲ ਮਿਲ ਕੇ ਨਕੋਦਰ ਦੇ ਪਿੰਡ ਚੂਹੜ ਦੇ ਕੋਲ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਇਨੋਵਾ ਗੱਡੀ ਦੇ ਵਿੱਚ ਸਵਾਰ ਇਸ ਮਾਂ ਬੇਟੇ ਦੇ ਕੋਲੋਂ ਨਵਜਾਤ ਬੱਚਾ ਫੜ ਕੇ ਇਸ ਗਿਰੋਹ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ।
ਪੁਲਿਸ ਦੇ ਅਨੁਸਾਰ ਇਹ ਮਾਂ ਬੇਟਾ ਇਸ ਗਿਰੋਹ ਦੀ ਇੱਕ ਛੋਟੀ ਜਿਹੀ ਕੜੀ ਹੈ ਲੇਕਿਨ ਇਹ ਗਿਰੋਹ ਬਹੁਤ ਵੱਡਾ ਹੈ ਜਿਸ ਹੁੰਦਾ ਪਰਦਾਫਾਸ਼ ਹੋਣਾ ਬਹੁਤ ਜਰੂਰੀ ਹੈ। ਆਰੋਪੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਹਨਾਂ ਕੋਲੋਂ ਪੁੱਛਤਾਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਈ ਹੋਰ ਗਿਰਫਤਾਰੀਆਂ ਵੀ ਹੋ ਸਕਦੀਆਂ ਹਨ। ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਿਰੋਹ ਦਾ ਅਸਲੀ ਮਕਸਦ ਗਰੀਬ ਅਤੇ ਲਾਚਾਰ ਪਰਿਵਾਰ ਹੁੰਦਾ ਹੈ। ਜਿਨਾਂ ਤੋਂ ਸਸਤੇ ਭਾਅ ਦੇ ਵਿੱਚ ਬੱਚੇ ਲੈ ਕੇ ਇਹ ਅੱਗੇ ਵੇਚ ਸਕਣ। ਪੁਲਿਸ ਵੱਲੋਂ ਜਲਦੀ ਹੀ ਇਸ ਗਿਰੋਹ ਨੂੰ ਲੈ ਕੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਜਾ ਸਕਦੀ ਹੈ।

