ਜਲੰਧਰ -(ਮਨਦੀਪ ਕੌਰ )- ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਉਹਦੀ ਜਨਾਨੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੇਖਾ ਬਾਜ਼ਾਰ ਦੇ ਸ਼ਾਨ ਐਂਟਰਪ੍ਰਾਈਜ ਦੇ ਮਾਲਕ ਪ੍ਰਿੰਸ ਦੀ ਕਰੇਟਾ ਗੱਡੀ ਦੇ ਨਾਲ ਟਕਰਾਉਣ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜਿਸ ਦੇ ਕਾਰਨ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ।
ਜਾਣਕਾਰੀ ਦੇ ਮੁਤਾਬਿਕ ਇਸ ਹਾਦਸੇ ਤੋਂ ਬਾਅਦ ਕੇਪੀ ਆਪਣੇ ਪਰਿਵਾਰ ਸਮੇਤ ਘਰ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਵਿਰੁੱਧ ਹਿਟ ਐਂਡ ਰਨ ਦਾ ਪਰਚਾ ਦਰਜ ਕੀਤਾ ਗਿਆ ਹੈ। ਅਤੇ ਪੁਲਿਸ ਉਸ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਦੱਸ ਦਈਏ ਮਹਿੰਦਰ ਸਿੰਘ ਕੇ.ਪੀ ਦਾ ਪੁੱਤਰ ਰਿਚੀ ਕੇ.ਪੀ ਰਾਤ 10.30 ਵਜੇ ਘਰੋਂ ਕੁਝ ਸਮਾਨ ਲੈਣ ਲਈ ਨਿਕਲਿਆ ਸੀ। ਅਤੇ ਮਾਤਾ ਰਾਣੀ ਚੌਂਕ ਦੇ ਵਿੱਚ ਉਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਦੁਆਰਾ ਉਸਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ । ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

