ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਠਾਨਕੋਟ ਚੌਂਕ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੇ ਬਾਥਰੂਮ ਦੇ ਵਿੱਚ ਬੁੱਧਵਾਰ ਦੀ ਦੇਰ ਰਾਤ ਇੱਕ ਪਿਸਤੋਲ ਮਿਲਣ ਦੇ ਨਾਲ ਹੜਕੰਪ ਮੱਚ ਗਿਆ ਹਫੜਾ ਦਫੜੀ ਦੇ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਨੇ ਬਾਥਰੂਮ ਦੇ ਵਿੱਚ ਪਏ ਗਨ ਹੋਣ ਦੀ ਸੂਚਨਾ ਥਾਣਾ ਅੱਠ ਦੀ ਪੁਲਿਸ ਨੂੰ ਦਿੱਤੀ ਸੂਚਨਾ ਪਾ ਕੇ ਪੁਲਿਸ ਮੌਕੇ ਤੇ ਪਹੁੰਚੀ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਇਹ ਇੱਕ ਏਅਰ ਗਨ ਹੈ ਜਿਸ ਨੂੰ ਪੁਲਿਸ ਦੇ ਵਿੱਚ ਕਬਜ਼ੇ ਦੇ ਵਿੱਚ ਲੈ ਲਿਆ ਹੈ।
ਜਾਣਕਾਰੀ ਦੇ ਮੁਤਾਬਕ ਬੁੱਧਵਾਰ ਦੁਪਹਿਰ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਦੇ ਬਾਥਰੂਮ ਵਿੱਚ ਕੁਝ ਸਮਾਨ ਮਿਲਣ ਦਾ ਪੁੱਛਣ ਆਇਆ ਸੀ। ਲੇਕਿਨ ਉਹ ਮੌਕੇ ਤੋਂ ਭੱਜ ਗਿਆ ਸ਼ਾਮ ਨੂੰ ਹਸਪਤਾਲ ਦਾ ਇੱਕ ਕਰਮਚਾਰੀ ਬਾਥਰੂਮ ਦੇ ਵਿੱਚ ਗਿਆ ਤਾਂ ਉਸਨੇ ਗਨ ਨੁਮਾ ਚੀਜ਼ ਦੇਖ ਕੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ।
ਹਸਪਤਾਲ ਦੇ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਥਾਣਾ ਅੱਠ ਦੇ ਏਐਸਆਈ ਨਿਰਮਲ ਸਿੰਘ ਅਤੇ ਇਹ ਐਸ ਆਈ ਗੁਰਦੀਪ ਸਿੰਘ ਮੌਕੇ ਤੇ ਪਹੁੰਚੇ ਜਾਂਚ ਵਿੱਚ ਪਤਾ ਚੱਲਿਆ ਕਿ ਇਹ ਇੱਕ ਨਕਲੀ ਗਨ ਹੈ। ਜਿਸ ਨੂੰ ਪੁਲਿਸ ਦੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਇਸ ਸਬੰਧੀ ASI ਨਿਰਮਲ ਸਿੰਘ ਨਾ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਨੂੰ ਏਅਰ ਗਨ ਦੇ ਨਾਲ ਨਾਲ ਇੱਕ ਖਿਲੋਣੇ ਵਾਲੀ ਪਿਸਤੋਲ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਖਿਲੋਣੇ ਵਾਲੀ ਗਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਇਸ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।

