ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਵੈਸਟ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਥਾਣਾ 5 ਦੇ ਐਸਐਚਓ ਨੂੰ ਲਾਈਨ ਹਾਜਰ ਕਰਾਉਣ ਲਈ 100 ਤੋਂ ਜਿਆਦਾ ਪੱਤਰਕਾਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਦੇ ਮੁਤਾਬਕ ਥਾਣਾ ਪੰਜ ਦੇ ਐਸਐਚਓ ਵੱਲੋਂ ਸੀਨੀਅਰ ਪੱਤਰਕਾਰ ਵਾਰਿਸ ਮਾਲਿਕ ਅਤੇ ਉਨਾਂ ਦੇ NRI ਭਰਾ ਦੇ ਨਾਲ ਬਦਸਲੂਕੀ ਕੀਤੀ ਗਈ। ਸੀਨੀਅਰ ਪੱਤਰਕਾਰ ਵਾਰਿਸ ਮਾਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਕਾਰ ਦੇ ਵਿੱਚ ਕਿਸੇ ਕੰਮ ਲਈ ਜਾ ਰਹੇ ਸਨ। ਮਾਡਲ ਹਾਊਸ ਵਿੱਚ ਉਹਨਾਂ ਦੀ ਕਾਰ ਦੀ ਐਸਐਚਓ ਦੀ ਪ੍ਰਾਈਵੇਟ ਗੱਡੀ ਦੇ ਨਾਲ ਟੱਕਰ ਹੋਣ ਤੋਂ ਬਚ ਗਏ ।
SHO ਵਲੋ ਸੀਨੀਅਰ ਪੱਤਰਕਾਰ ਅਤੇ ਉਸ ਦੇ ਭਰਾ ਦੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ । ਪਰ ਫਿਰ ਵੀ ਸੀਨੀਅਰ ਪੱਤਰਕਾਰ ਦੇ ਵੱਲੋਂ ਐਸਐਚਓ ਦੀਆਂ ਗੱਲਾਂ ਨੂੰ ਅਣਦੇਖਿਆ ਕਰਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਐਸਐਚਓ ਵੱਲੋਂ ਅੱਗੇ ਜਾ ਕੇ ਫਿਰ ਸੀਨੀਅਰ ਪੱਤਰਕਾਰ ਦੀ ਕਾਰ ਨੂੰ ਘੇਰਿਆ ਗਿਆ ਅਤੇ ਸੀਨੀਅਰ ਪੱਤਰਕਾਰ ਵਾਰਿਸ ਮਾਲਿਕ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਉਸ ਦਾ ਕਾਲਰ ਫੜ ਲਿਆ ਗਿਆ ਅਤੇ ਨਾਲ ਹੀ ਉਹਨਾਂ ਦੇ ਭਰਾ ਨੂੰ ਫੜ ਥਾਣੇ ਲੈ ਗਏ ਅਤੇ ਉੱਥੇ ਉਸਦੇ ਨਾਲ ਕੁੱਟਮਾਰ ਕੀਤੀ ਗਈ।
ਇਸ ਘਟਨਾ ਤੇ ਵਿਰੋਧ ਦੇ ਵਜੋਂ ਤਿੰਨੋ ਮੀਡੀਆ ਐਸੋਸੀਏਸ਼ਨਾਂ ਦੇ ਪੱਤਰਕਾਰਾਂ ਵੱਲੋਂ ਧਰਨਾ ਲਗਾਇਆ ਗਿਆ ।ਜਿਸ ਦੇ ਵਿੱਚ ਮੌਕੇ ਤੇ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਾਹੀ, ਪ੍ਰਿੰਟ ਐਡ ਇਲੈਕਟਰੋਨਿਕ ਮੀਡੀਆ ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਨੀ ਮੌਜੂਦ ਸਨ।
ਧਰਨਾ ਪ੍ਰਦਰਸ਼ਨ ਤੋਂ ਬਾਅਦ ਏਡੀਸੀਪੀ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਗੱਲ ਕਰਕੇ ਐਸਐਚਓ ਯਾਦਵਿੰਦਰ ਸਿੰਘ ਨੂੰ ਤੁਰੰਤ ਲਾਈਨ ਹਾਜ਼ਰ ਕੀਤਾ।

