ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕਿਸ਼ਨਗੜ੍ਹ ਵਿੱਚ ਚੱਲੀ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਤਾਜ਼ਾ ਸੀਸੀ ਟੀਵੀ ਫੁਟੇਜ ਸਾਮ੍ਹਣੇ ਆਈ ਹੈ । ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਟ੍ਰੋਲ ਪੰਪ ਦੇ ਬਾਹਰ ਗੋਲੀ ਚਲਣ ਤੋਂ ਬਾਅਦ ਭਗ ਧੜ ਮੱਚ ਗਈ । ਫੁਟੇਜ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਪੰਪ ਦੇ ਬਾਹਰ ਭਾਰੀ ਮਾਤਰਾ ਦੇ ਵਿੱਚ ਨੌਜਵਾਨ ਖੜੇ ਹਨ । ਇਸ ਦੌਰਾਨ ਗੱਡੀ ਦਾ ਸ਼ੀਸ਼ਾ ਖੋਲ ਕੇ ਇਕ ਨੌਜਵਾਨ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਿਸ ਦੌਰਾਨ ਦੂਜੀ ਧਿਰ ਦੇ ਨੌਜਵਾਨਾਂ ਗੱਡੀ ਤੋਂ ਦੂਰ ਭੱਜਣਾ ਸ਼ੁਰੂ ਕਰ ਦਿੱਤਾ । ਇਸ ਮਾਮਲੇ ਦੇ ਦੌਰਾਨ ਪੈਟਰੋਲ ਪੰਪ ਉੱਤੇ ਹਫੜਾ ਦਫੜੀ ਮੱਚ ਗਈ।
ਜਾਣਕਾਰੀ ਦੇ ਮੁਤਾਬਕ ਇਹ ਸਾਰਾ ਵਿਵਾਦ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਖੜਾ ਹੋਇਆ ਹੈ। ਇਸ ਵਿਵਾਦ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜਖਮੀ ਹੋਏ ਹੈ ਜਿਸ ਵਿੱਚੋਂ ਇੱਕ ਦੇ ਕੰਧੇ ਤੇ ਗੋਲੀ ਲੱਗੀ ਹੈ ਅਤੇ ਦੂਜੇ ਦੀ ਛਾਤੀ ਦੇ ਵਿੱਚ। ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਾਕੀ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

