ਜਲੰਧਰ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਜਿਹਾ ਹੀ ਇੱਕ ਮਾਮਲਾ ਕਿਸ਼ਨਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਝੜਪ ਹੋ ਗਈ ਅਤੇ ਪੈਟਰੋਲ ਪੰਪ ਦੇ ਬਾਹਰ ਇੱਕ ਗੁੱਟ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸ ਦੇ ਵਿੱਚੋਂ ਇੱਕ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਦੂਜੇ ਦੀ ਮੋਢੇ ਤੇ ਗੋਲੀ ਲੱਗੀ ਹੈ। ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਨੂੰ ਲੈ ਕੇ ਪੈਟਰੋਲ ਪੰਪ ਦੇ ਕਰਮਚਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਦੇ ਏਰੀਏ ਦੇ ਵਿੱਚ 10 ਤੋਂ 15 ਰਾਊਂਡ ਫਾਇਰ ਕੀਤੇ ਗਏ।
ਜਾਣਕਾਰੀ ਦੇ ਮੁਤਾਬਕ ਦੋ ਕਾਰਾਂ ਦੇ ਵਿੱਚ ਇੱਕ ਗੁੱਟ ਸਵਾਰ ਹੋ ਕੇ ਆਇਆ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਅਲਾਵਲਪੁਰ ਪੁਲਿਸ, ਆਦਮਪੁਰ ਥਾਣੇ ਦੀ ਪੁਲਿਸ, ਡੀਐਸਪੀ ਕਰਤਾਰਪੁਰ ਮੌਕੇ ਤੇ ਪਹੁੰਚੇ। ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਹ ਵਾਰਦਾਤ ਵਾਪਰੀ ਉਦੋਂ ਪੈਟਰੋਲ ਪੰਪ ਦੇ ਕਰਮਚਾਰੀ ਅਤੇ ਪੈਟਰੋਲ ਪੰਪ ਦਾ ਮਾਲਕ ਅੰਦਰ ਦਫਤਰ ਦੇ ਵਿੱਚ ਰੋਟੀ ਖਾ ਰਹੇ ਸਨ ਇਸ ਲਈ ਉਹ ਸਾਰੇ ਸੁਰੱਖਿਤ ਰਹੇ। ਪੁਲਿਸ ਨੇ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਦੇ ਵਿੱਚ ਲੈ ਲਈ ਹੈ।ਤਾ ਜੌ ਅੱਗੇ ਜਾਂਚ ਪੜਤਾਲ ਹੋ ਸਕੇ।

