ਜਲੰਧਰ -(ਮਨਦੀਪ ਕੌਰ )- ਮਲਸੀਆ ਰੋਡ ਸ਼ਾਹਕੋਟ ਵਿੱਚ ਦੋ ਮੋਟਰਸਾਈਕਲਾਂ ਦੀ ਆਮਨੇ -ਸਾਹਮਣੇ ਟੱਕਰ ਹੋ ਗਈ ਇਸ ਘਟਨਾ ਵਿੱਚ ਪਤੀ ਪਤਨੀ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਥਾਨੀਆਂ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਜਿੱਥੇ ਡਿਊਟੀ ਤੇ ਮੌਜੂਦ ਡਾਕਟਰ ਨੇ ਉਹ ਜਖਮੀਆਂ ਨੂੰ ਮਲਮ ਪੱਟੀ ਕਰਕੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਦੇ ਵਿੱਚ ਰੈਫਰ ਕਰ ਦਿੱਤਾ। ਡਾਕਟਰ ਰਾਜਵੀ ਸੂਰਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਪਿੰਡ ਸ਼ੇਖੋਵਾਲ ਨਿਵਾਸੀ ਮਨਪ੍ਰੀਤ ਪੁੱਤਰ ਅਮਰਜੀਤ ਆਪਣੀ ਬੁਲੇਟ ਮੋਟਰਸਾਈਕਲ ਉੱਤੇ ਕੰਮ ਤੋਂ ਮਲਸੀਆਂ ਵੱਲ ਜਾ ਰਿਹਾ ਸੀ। ਇਸ ਦੌਰਾਨ ਦੂਸਰੀ ਤਰਫ ਪਿੰਡ ਰਾਜੇਵਾਲ ਨਿਵਾਸੀ ਸ਼ਿੰਗਾਰਾ ਸਿੰਘ ਪੁੱਤਰ ਮਲ ਸਿੰਘ ਆਪਣੀ ਪਤਨੀ ਕੁਲਵੰਤ ਕੌਰ ਦੇ ਨਾਲ ਮੋਟਰਸਾਈਕਲ ਉੱਤੇ ਮਲਸੀਆਂ ਰੋਡ ਤੋਂ ਸ਼ਾਹਕੋਟ ਸ਼ਹਿਰ ਵੱਲ ਜਾ ਰਿਹਾ ਸੀ। ਮਰੂਤੀ ਸ਼ੋਰੂਮ ਦੇ ਕੋਲ ਦੋਨਾਂ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਦੋਨੋਂ ਮੋਟਰਸਾਈਕਲ ਸਵਾਰ ਬੁਰੀ ਤਰਹਾਂ ਸੜਕ ਉੱਤੇ ਡਿੱਗ ਗਏ ਅਤੇ ਜ਼ਖਮੀ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਨੇ ਦੋਨਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

