ਰਾਜਪੁਰਾ -(ਮਨਦੀਪ ਕੌਰ )- ਅੱਜ ਸਵੇਰੇ ਰਾਜਪੁਰਾ ਅੰਬਾਲਾ ਹਾਈਵੇ ਤੇ ਇੱਕ ਭਿਆਨਕ ਹਾਦਸਾ ਵਾਪਰਿਆ । ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ । ਜਦ ਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜੋ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਲਈ ਜੂਝ ਰਿਹਾ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਪਹਿਚਾਨ ਖੁਸ਼ਵਿੰਦਰ ਸਿੰਘ ਅਤੇ ਪ੍ਰਿਆਂਸ਼ ਵਜੋਂ ਹੋਈ ਹੈ । ਜਦ ਕਿ ਤੀਜੇ ਲੜਕੇ ਦੀ ਪਹਿਚਾਣ ਨਹੀਂ ਹੋ ਪਾ ਰਹੀ। ਜਖਮੀ ਨੌਜਵਾਨ ਦੀ ਪਹਿਚਾਨ ਮਨਨ ਕਪੂਰ ਦੇ ਰੂਪ ਵਿੱਚ ਹੋਈ ਹੈ । ਜਿਸ ਨੂੰ ਅੰਬਾਲਾ ਦੇ ਹਸਪਤਾਲ ਵਿੱਚ ਜਿਹੜੇ ਇਲਾਜ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਇਹ ਚਾਰੇ ਨੌਜਵਾਨ ਰਾਜਪੂਰਾ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਅਪਣੇ ਦਾਖਲੇ ਵਾਸਤੇ ਆਏ ਸਨ । ਅਤੇ ਮੁੜ ਆਪਣੇ ਕਾਰ ਵਿੱਚ ਹੀ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਟਰੱਕ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ। ਜਿਸ ਵਿੱਚ ਦੋ ਨੌਜਵਾਨ ਪ੍ਰੀਆਂਸ਼ ਅਤੇ ਸੁਖਵਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦ ਕੇ ਮਨਨ ਕਪੂਰ ਅਤੇ ਇੱਕ ਅਣਪਛਾਤੇ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਜਿਸ ਦੇ ਵਿੱਚੋਂ ਅਨ ਪਛਾਤੇ ਵਿਅਕਤੀ ਦੀ ਹਸਪਤਾਲ਼ ਜਾਂਦੇ ਆ ਰਸਤੇ ਦੇ ਵਿੱਚ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ।ਕਿ ਉਕਤ ਨੌਜਵਾਨਾਂ ਦੀ ਕਾਰ ਦੀ ਰਫਤਾਰ ਬੇਹਦ ਹੀ ਤੇਜ ਸੀ। ਅਤੇ ਕਾਰ ਦੇ ਅੰਦਰ ਵੀਡੀਓ ਵੀ ਬਣਾ ਰਹੇ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਏ। ਅਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਬਾਕੀ ਪੁਲਿਸ ਉਤਮ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ।