ਹਰਿਆਣਾ -(ਮਨਦੀਪ ਕੌਰ )- ਕੈਥਲ ਵਿੱਚੋਂ 2 ਮੁੰਡਿਆ ਦਾ ਬੇਰਹਿਮੀ ਨਾਲ ਕਤਲ ਕਾਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ । ਦੋਸ਼ੀਆਂ ਨੇ ਦੋਵਾਂ ਮੁੰਡਿਆ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਨਾਲੇ ਵਿੱਚ ਸੁੱਟ ਦਿੱਤਾ । ਅੱਜ ਜਦੋਂ ਪਿੰਡ ਵਾਸੀ ਖੇਤ ਗਏ ਤਾਂ ਓਹਨਾ ਨੇ ਦੋਨਾਂ ਮੁੰਡਿਆ ਦੀਆਂ ਲਾਸ਼ਾਂ ਖੇਤਾਂ ਵਿੱਚ ਪਾਈਆਂ ਹੋਈਆਂ ਦੇਖੀਆਂ ਟਾ ਪੁਲੀਸ ਨੂੰ ਫੋਨ ਕੀਤਾ ਗਿਆ । ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਅਤੇ ਆਲੇ ਦੁਆਲੇ ਦੇ CCTV ਖੰਗਾਲ ਰਹੀ ਹੈ। ਇਸ ਸਮੇਂ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ।
ਮ੍ਰਿਤਕਾ ਦੀ ਪਹਿਚਾਨ ਪ੍ਰਿੰਸ ਅਤੇ ਅਰਮਾਨ ਦੇ ਤੌਰ ਤੇ ਹੋਈ ਹੈ। ਇਹ ਦੋਵੇਂ ਬਰੇਟਾ ਪਿੰਡ ਦੇ ਰਹਿਣ ਵਾਲੇ ਹਨ। ਦੋਵਾਂ ਦੀ ਉਮਰ ਕਰੀਬਨ 14 ਸਾਲ ਦੀ ਹੈ। ਦੋਵੇਂ ਮੁੰਡੇ ਤਕਰੀਬਨ ਕੱਲ 5 ਵਜੇ ਘਰੋਂ ਨਿਕਲੇ ਅਤੇ ਵਾਪਸ ਘਰ ਨਹੀਂ ਪਰਤੇ। ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਜਾਂਚ ਵਿੱਚ ਪਤਾ ਚੱਲਿਆ ਕਿ ਦੋਨਾਂ ਮੁੰਡਿਆਂ ਦੀ ਗਲੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਪੁਲਿਸ ਨੂੰ ਕਾਤਲਾਂ ਦੇ ਬਾਰੇ ਵੀ ਕੋਈ ਵੀ ਸੁਰਾਗ ਨਹੀਂ ਮਿਲਿਆ ਅਤੇ ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਕਿਸ ਕਾਰਨਾ ਕਰਕੇ ਇਹਨਾਂ ਦੋਨਾਂ ਦੀ ਇੰਨੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ।