ਜਲੰਧਰ -(ਮਨਦੀਪ ਕੌਰ )- ਪੰਜਾਬ ਪੁਲੀਸ ਵਲੋ ਅੱਜ ਸਵੇਰੇ ਸਵੇਰੇ ਐਨਕਾਉਂਟਰ ਕਰਨ ਦੀ ਖ਼ਬਰ ਸਾਮ੍ਹਣੇ ਆਈ ਹੈ । ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਪੁਲਸ ਵੱਲੋ ਗੈਂਗਸਟਰ ਦਾ ਐਨਕਾਉਂਟਰ ਕੀਤਾ ਗਿਆ ਹੈ । ਦੋਨਾਂ ਪਾਸਿਓਂ ਚਲੀਆਂ ਗੋਲੀਆਂ ਨਾਲ ਇਕ ਗੈਂਗਸਟਰ ਜਖਮੀ ਹੋਇਆ ਹੈ । ਇਹ ਗੈਂਗਸਟਰ ਗੌਂਡਰ ਗੈਂਗ ਨਾਲ ਸੰਭੰਡ ਰੱਖਦੇ ਹਨ ।
ਪੁਲਸ ਨੇ 4 ਹਥਿਆਰਾ ਸਮੇਤ 100 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ ।ਇਸ ਖਿਲਾਫ ਪਹਿਲੇ ਵੀ ਕਤਲ ਦੀ ਕੋਸ਼ਿਸ਼ ਅਤੇ ਰਿਕਵਰੀ ਦੇ ਮਾਮਲੇ ਦਰਜ ਹਨ । ਅਤੇ ਇਹ ਗੈਂਗਸਟਰ ਗੈਂਗ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ। ਇਹਨਾ ਦੋਵਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਹ ਰਿਕਵਰੀ ਮੁਠਭੇੜ ਵਿਚ ਹੋਈ ਹੈ।