ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਲਗਾਤਾਰ ਵੱਧ ਰਹੀ ਆਂ ਚੋਰੀਆਂ ਦਾ ਗਰਾਫ ਜਲੰਧਰ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਸ ਸਟੈਂਡ ਚੌਂਕੀ ਦੇ ਅਧੀਨ ਹੋਣ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਦਿਨ ਦਿਹਾੜੇ ਨਰਿੰਦਰ ਸਿਨਮੇ ਦੇ ਸਾਹਮਣੇ ਜ਼ੀਰੋ 7 ਸਰਵਿਸ ਦੇ ਖੜਾ ਬਾਈਕ ਲੈ ਕੇ ਚੋਰ ਫਰਾਰ ਹੋ ਗਿਆ । ਇਹ ਸਾਰੀ ਘਟਨਾ ਉਥੋਂ ਦੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ। ਘਟਨਾ ਦੀ ਸ਼ਿਕਾਇਤ ਪੀੜਿਤ ਵੱਲੋਂ ਥਾਣਾ ਬਸ ਸਟੈਂਡ ਚੌਂਕੀ ਦੇ ਵਿੱਚ ਪੁਲਿਸ ਨੂੰ ਦਿੱਤੀ ਗਈ। ਪੀੜੀਤ ਦਾ ਨਾਮ ਤਰੁਣ ਹੈ।
ਪੀੜੀਤ ਨੇ ਦੱਸਿਆ ਕਿ ਉਸਨੇ ਦੋ ਸਾਲ ਪਹਿਲਾਂ ਸਪਲੈਂਡਰ ਪਲਸ ਮੋਟਰਸਾਈਕਲ ਨੰਬਰ PB 08 FG 7038 ਖਰੀਦੀ ਸੀ ਜਿਸ ਦਾ ਰੰਗ ਕਾਲਾ ਹੈ ਅਤੇ 203 ਮਾਡਲ ਹੈ। ਪੀੜਿਤ ਨੇ ਦੱਸਿਆ ਔਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਦਫਤਰ ਆਇਆ ਸੀ। ਉਸ ਨੇ ਜ਼ੀਰੋ ਸਤ ਸਰਵਿਸ ਦੇ ਸਾਹਮਣੇ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ।ਪਰ ਜਦੋਂ ਉਹ ਵਾਪਿਸ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ। ਜਿਸ ਦੇ ਬਾਅਦ ਉਸਨੇ ਉੱਥੇ ਆਸ-ਪਾਸ ਲੱਗੇ ਸੀਸੀ ਟੀਵੀ ਕੈਮਰੇ ਚੈੱਕ ਕਰਾਏ ਤਾਂ ਪਤਾ ਚੱਲਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ।
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਪੈਦਲ ਗਲੀ ਦੇ ਵਿੱਚ ਪਹਿਲੇ ਘੁੰਮ ਕੇ ਮੋਟਰਸਾਈਕਲਾਂ ਦੀ ਰੇਕੀ ਕਰਦਾ ਹੈ ਅਤੇ ਬਾਅਦ ਵਿੱਚ ਉਹ ਮੋਟਰਸਾਈਕਲ ਉੱਤੇ ਬੈਠ ਜਾਂਦਾ ਹੈ ਇਸ ਦੌਰਾਨ ਕੁਝ ਦੇਰ ਉਹ ਇਧਰ ਉਧਰ ਦੇਖਦਾ ਹ ਤੇ ਬੜੀ ਚਲਾਕੀ ਦੇ ਨਾਲ ਚੋਰ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ।

