ਕੁਰਾਲੀ -(ਮਨਦੀਪ ਕੌਰ )- ਸਵੇਰੇ ਕੁਰਾਲੀ ਬਸ ਸਟੈਂਡ ਉੱਤੇ ਸੀਐਮ ਭਗਵੰਤ ਮਾਨ ਵੱਲੋਂ ਧੜਕ ਸਾਰ ਚੈਕਿੰਗ ਕੀਤੀ ਗਈ। ਜਿੱਥੇ ਉਹਨਾਂ ਨੇ ਸਵਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ। ਪਿਛਲੇ ਕਾਫੀ ਦਿਨਾਂ ਤੋਂ ਕੁਰਾਲੀ ਦੇ ਵਿੱਚ ਬੱਸ ਨਾ ਰੋਕਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਸੀ। ਜਿਸ ਦਾ ਸੀਐਮ ਮਾਨ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ।
ਸਵਾਰੀਆਂ ਨੇ ਸੀਐਮ ਭਗਵੰਤ ਮਾਨ ਨੂੰ ਦੱਸਿਆ ਕਿ ਇੱਥੇ ਬੱਸਾਂ ਨਹੀਂ ਆ ਰਹੀਆਂ। ਅਤੇ ਜੋ ਬੱਸਾਂ ਇੱਥੇ ਆ ਰਹੀਆਂ ਹਨ ਉਹ ਸਾਰੀਆਂ ਸਵਾਰੀਆਂ ਨੂੰ ਲੈ ਕੇ ਨਹੀਂ ਜਾ ਰਹੀਆਂ। ਸੀਐਮ ਮਾਨ ਨੇ ਮੌਕੇ ਤੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਅਤੇ ਇਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਿਹਾ। ਸਵਾਰੀਆਂ ਦਾ ਕਹਿਣਾ ਹੈ ਕਿ ਇੱਥੇ ਬੱਸ ਨਾ ਰੁਕਣ ਦੇ ਕਾਰਨ ਉਹਨਾਂ ਨੂੰ ਬਹੁਤ ਹੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

