ਜਲੰਧਰ -(ਮਨਦੀਪ ਕੌਰ )- ਹੁਣ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਜਲੰਧਰ ਤੋਂ ਸਾਮ੍ਹਣੇ ਆ ਰਹੀ ਹੈ। ਜਿੱਥੇ ਇੱਕ ਅਠ ਸਾਲਾ ਮਾਸੂਮ ਦੀ ਟਰਾਲੀ ਥੱਲੇ ਆਉਣ ਦੇ ਕਾਰਨ ਮੌਤ ਹੋ ਗਈ । ਪੀੜਿਤ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਮਾਸੂਮ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਤੇਜ ਟਰਾਲੀ ਆਈ ਅਤੇ ਉਹਦੇ ਸਾਰ ਮਾਸੂਮ ਨੂੰ ਟਰਾਲੀ ਥੱਲੇ ਦੇ ਦਿੱਤਾ । ਮ੍ਰਿਤਕ ਪਿੰਡ ਪੁਵਾਰਾ ਦਾ ਰਹਿਣ ਵਾਲਾ ਸੀ । ਦੱਸਿਆ ਜਾ ਰਿਹਾ ਹੈ ਕੇ ਪਿੰਡ ਵਾਲਿਆ ਦੀ ਮਦਦ ਦੇ ਨਾਲ 8 ਸਾਲਾ ਮਾਸੂਮ ਨੂੰ ਜਲੰਧਰ ਹਸਪਤਾਲ ਵਿਚ ਲਿਜਾਇਆ ਗਿਆ । ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ। ਨਾਲ ਹੀ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਸਵੇਰ ਦਾ ਇਹ ਹਾਦਸਾ ਵਾਪਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇੱਕ ਵਾਰ ਵੀ ਮੌਕੇ ਤੇ ਨਹੀਂ ਪਹੁੰਚਿਆ ਤਾਂ ਜੋ ਪਰਿਵਾਰਿਕ ਮੈਂਬਰ ਆਪਣੇ ਬਿਆਨ ਦਰਜ ਕਰਵਾ ਸਕਣ।

