ਜਲੰਧਰ -(ਮਨਦੀਪ ਕੌਰ )- ਕੱਲ ਭਾਰਗੋ ਕੈਂਪ ਦੇ ਵਿੱਚ ਹੋਈ ਜਵੈਲਰੀ ਸ਼ੋਪ ਉੱਤੇ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਅੱਜ ਵਪਾਰੀਆਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ 24 ਘੰਟਿਆਂ ਦਾ ਟਾਈਮ ਦਿੱਤਾ ਗਿਆ ਸੀ ਲੇਕਿਨ 26 ਘੰਟਿਆਂ ਦਾ ਟਾਈਮ ਹੋਣ ਤੋਂ ਬਾਅਦ ਵੀ ਉਹ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਰਹੇ। ਅਤੇ ਨਾ ਹੀ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਰਿਕਵਰੀ ਕਰਵਾਈ ਜਾ ਰਹੀ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਮੁਜਰਮਾਂ ਦੇ ਬਾਰੇ ਵਿੱਚ ਸਾਰਾ ਕੁਝ ਪਤਾ ਹੈ ਲੇਕਿਨ ਉਹ ਪੀੜਿਤ ਪਰਿਵਾਰ ਨੂੰ ਕੁਝ ਵੀ ਸਪਸ਼ਟ ਨਹੀਂ ਕਰ ਰਹੇ। ਪੀੜਿਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਪੁਲਿਸ ਪ੍ਰਸ਼ਾਸਨ ਨੇ ਹਜੇ ਤੱਕ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਹੋਇਆ ਕਿ ਉਹਨਾਂ ਨੇ ਐਫ ਆਈਆਰ ਦਰਜ ਕੀਤੀ ਹੈ ਜਾਂ ਨਹੀਂ। ਅੱਜ ਸਵੇਰੇ ਤੋਂ ਹੀ ਇਹਨਾਂ ਮੁਜਰਮਾਂ ਦੇ ਨਾਮ ਅਤੇ ਫੋਟੋਆਂ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀਆਂ ਹਨ ਪਰ ਜਦੋਂ ਪਰਿਵਾਰਿਕ ਮੈਂਬਰਾਂ ਵੱਲੋਂ ਭਾਰਗੋ ਕੈਂਪ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਹਜੇ ਇਸ ਬਾਰੇ ਅਸੀਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰ ਯੋਗ ਹੈ ਕਿ ਵਿਜੇ ਜਵੈਲਰੀ ਸ਼ੋਪ ਉੱਤੋਂ ਤਕਰੀਬਨ ਇਕ ਕਰੋੜ ਰੁਪਏ ਦੀ ਜਵੈਲਰੀ ਅਤੇ ਕੈਸ਼ ਲੁੱਟੇ ਗਏ ਹਨ। ਹੋਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ 24 ਘੰਟਿਆਂ ਦਾ ਟਾਈਮ ਦਿੱਤਾ ਗਿਆ ਸੀ ਕਿ 24 ਘੰਟਿਆਂ ਦੇ ਅੰਦਰ ਉਹ ਮੁਜਰਮਾਂ ਨੂੰ ਫੜ ਕੇ ਉਹਨਾਂ ਸਾਹਮਣੇ ਲਿਆਉਣਗੇ ਲੇਕਿਨ ਅੱਜ 26 ਘੰਟੇ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਕਾਰਨ ਵਪਾਰੀਆਂ ਦੇ ਵਿੱਚ ਤਗੜਾ ਰੋਸ਼ ਦੇਖਣ ਨੂੰ ਮਿਲਿਆ ਹੈ ਜਿਸ ਰੋਸ਼ ਦੇ ਚਲਦੇ ਅੱਜ ਉਹਨਾਂ ਨੇ ਭਾਰਗੋ ਕੈਂਪ ਥਾਣੇ ਦਾ ਘਰਾਓ ਕੀਤਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਜਵਾਬ ਦੇਵੇ ਕਿ ਪੀੜਿਤ ਪਰਿਵਾਰ ਨੂੰ ਉਹ ਰਿਕਵਰੀ ਕਿਸ ਤਰ੍ਹਾਂ ਕਦੋਂ ਅਤੇ ਕਿੱਥੋਂ ਕਰਾ ਕੇ ਦੇਣਗੇ।
ਪੀੜਿਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੋਣ ਦੇ ਬਾਅਦ ਵੀ ਉਹ ਇਹਨਾਂ ਨੂੰ ਫੜ ਨਹੀਂ ਪਾ ਰਹੀ ਕਿ ਇਹਨਾਂ ਦੀ ਕੋਈ ਮਿਲੀ ਭਗਤ ਹੈ ਜਾਂ ਫਿਰ ਉਹਨਾਂ ਕੋਲੋਂ ਕੁਝ ਲੁਕੋ ਰੱਖਿਆ ਜਾ ਰਿਹਾ ਹੈ। ਬਾਕੀ ਦੱਸ ਦਈਏ ਕਿ ਇਸ ਸਮੇਂ ਭਾਰਗੋ ਕੈਂਪ ਥਾਣੇ ਦੇ ਵਿੱਚ ਕੋਈ ਵੀ ਅਫਸਰ ਮੌਜੂਦ ਨਹੀਂ ਹੈ। ਉਹਨਾਂ ਦੀ ਮੰਗ ਹੈ ਕਿ ਅਗਰ ਉਹਨਾਂ ਨੇ ਕਿਸੇ ਮੁਜਰਮ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਹਨਾਂ ਸਾਹਮਣੇ ਦਿਖਾਇਆ ਜਾਵੇ ਜਾਂ ਫਿਰ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਜਾਵੇ।

