ਜਲੰਧਰ -(ਮਨਦੀਪ ਕੌਰ )- ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫੋਰ ਜਸਟਿਸ ਨੇ ਦਿਵਾਲੀ ਮੌਕੇ ਅਯੋਧਿਆ ਵਿੱਚ ਹਨੇਰਾ ਕਰਨ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ਉਸ ਵੱਲੋਂ ਬਟਾਲਾ ਵਿੱਚ ਖਾਲਿਸਤਾਨੀ ਨਾਰੇ ਲਿਖਵਾਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਨੂ ਨੇ ਪੰਜਾਬ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਦਿਵਾਲੀ ਤੋਂ ਪਹਿਲਾਂ ਪੰਜਾਬ ਛੱਡ ਦਾ ਅਲਟੀਮੇਟਮ ਦਿੱਤਾ ਹੈ।
ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਵਿੱਚ ਸਿਰਫ ਉਹੀ ਰਹੇਗਾ ਜੋ ਦਿਵਾਲੀ ਦੀ ਬਜਾਏ ਬੰਦੀ ਛੋੜ ਦਿਵਸ ਤੇ ਦੀਪਮਾਲਾ ਕਰੇਗਾ। ਉਸਨੇ ਕਿਹਾ ਕਿ 19 ਅਕਤੂਬਰ ਤੱਕ ਪਰਵਾਸੀ ਪੰਜਾਬ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਗੰਭੀਰ ਨੀਤੀਜੇ ਭੁਗਤਣੇ ਪੈਣਗੇ ਉੱਥੇ ਹੀ ਪੰਨੂ ਨੇ ਵੀਡੀਓ ਵਿੱਚ ਬਟਾਲਾ ਰੇਲਵੇ ਸਟੇਸ਼ਨ ਦੇ ਕੁਝ ਵਿਜੁਅਲ ਵੀ ਦਿਖਾਏ ਹਨ ਉਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨ ਉੱਤੇ ਖਾਲਿਸਤਾਨ ਨੇ ਨਾਰੇ ਲਿਖਵਾਏ ਗਏ ਹਨ।
ਉਸਨੇ ਕਿਹਾ ਕਿ ਇਹ ਨਾਰੇ ਸਟੇਸ਼ਨ ਦੇ ਬੋਰਡ ਅਤੇ ਇਲੈਕਟਰੀ ਸਿਟੀ ਬੋਕਸ ਤੇ ਉਸਨੇ ਹੀ ਲਿਖਵਾਏ ਹਨ ਉਸ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਖਾਸ ਕਰਕੇ ਪ੍ਰਵਾਸੀ ਪੰਜਾਬੀ ਸੂਬਾ ਛੱਡਣ ਜੋ ਹਿੰਦੂਤਵ ਅੱਤਵਾਦ ਫੈਲਾਉਣ ਦਾ ਕੰਮ ਕਰ ਰਹੇ ਹਨ। ਉਸਨੇ ਚੇਤਾਵਨੀ ਦਿੱਤੀ ਹੈ ਕਿ ਅਲਟੀਮੇਟਮ ਨਾ ਮੰਨਣ ਤੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਫਿਲਹਾਲ ਉਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਵੇਂ ਕਾਰਵਾਈ ਕਰੇਗਾ।
ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਣ ਤੇ ਵੀ ਨਿਸ਼ਾਨਾ ਸਾਧਿਆ ਉਸ ਨੇ ਦੋਸ਼ ਲਗਾਇਆ ਕਿ ਡੀਜੀਪੀ ਯਾਦਵ ਹਿੰਦੂ ਅੱਤਵਾਦ ਫੈਲੋਣ ਵਾਲਿਆਂ ਦੇ ਸਮਰਥਨ ਕਰ ਰਹੇ ਹਨ ਉਸ ਨੇ ਸੀਐਮ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਪਾਰਟੀ ਨੂੰ ਉਸੇ ਤਰ੍ਹਾਂ ਤਬਾਹ ਕਰ ਦੇਣਗੇ ਜਿਵੇਂ ਕਾਂਗਰਸ ਅਤੇ ਭਾਜਪਾ ਪੰਜਾਬ ਵਿੱਚ ਕਰ ਚੁੱਕੀਆਂ ਹਨ।।

