ਨਵਾਂਸ਼ਹਿਰ -(ਮਨਦੀਪ ਕੌਰ )- ਇੰਜੀਨੀਅਰ ਪਾਵਰਕੌਮ ਨੇ ਦੱਸਿਆ ਕਿ 66 KV ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ ਦਾਣਾ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ 17 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਬਿਜਲੀ ਬੰਦ ਰਹੇਗੀ । ਇਸ ਦੇ ਨਾਲ ਨਵੀਂ ਆਬਾਦੀ ,ਇਬਰਾਹੀਮ ਬਸਤੀ, ਕਰਿਆਮ ਰੋਡ, ਵਾਲਮੀਕੀ ਮਹਲਾ, ਦਿਲੀਪ ਨਗਰ,ਸ਼ਿਵ ਕਲੋਨੀ, ਖਾਰਾ ਖੂਹ, ਬੱਕਰਖਾਨਾ ਰੋਡ, ਚਰਚ ਕਲੋਨੀ, ਮੂਸਾਪੁਰ ਰੋਡ, ਦਾਣਾ ਮੰਡੀ, ਰਵਿਦਾਸ ਨਗਰ ਅਤੇ ਹੋਰ ਆਸ ਪਾਸ ਦੇ ਲੱਗਦੇ ਇਲਾਕੇ ਪ੍ਰਭਾਵਿਤ ਰਹਿਣਗੇ।