ਜਲੰਧਰ -(ਮਨਦੀਪ ਕੌਰ )-ਅੱਜ ਸਵੇਰੇ ਸਵੇਰੇ ਜਲੰਧਰ ਵਿੱਚ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਹੈ। ਜਿਸ ਵਿੱਚ ਐਕਸੀਡੈਂਟ ਨਾਲ ਇੱਕ ਪਤੀ ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾਂ ਰਿਹਾ ਹੈ ਕੇ ਇਹ ਦੋਵੇਂ ਸਵੇਰੇ ਸਵੇਰੇ 5.30 ਵਜੇ ਬਾਬਾ ਮੁਰਾਦ ਸ਼ਾਹ ਦਰਬਾਰ ਉੱਤੇ ਮੱਥਾ ਟੇਕਣ ਜਾਂ ਰਹੇ ਸਨ।
ਜਦੋ ਦੋਵੇਂ TV ਟਾਵਰ ਕੋਲ ਪਹੁੰਚੇ ਤਾਂ ਪਿੱਛੋਂ ਕਿਸੀ ਕਾਰ ਵੱਲੋ ਉਹਨਾਂ ਨੂੰ ਟੱਕਰ ਮਾਰੀ ਗਈ ਜਿਸ ਕਾਰਨ ਪਤੀ ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰਿਕ ਮੇਂਬਰਾ ਦਾ ਕਹਿਣਾ ਹੈ ਕੇ ਇਹਨਾਂ ਦੇ 2 ਬੱਚੇ ਹਨ ਜੋ ਘਰ ਵਿੱਚ ਸੋਂ ਰਹੇ ਸਨ।
ਮ੍ਰਿਤਿਕ ਦੀ ਪਹਿਚਾਣ ਸੁਨੀਲ ਗੁਪਤਾ ਵਾਸੀ ਪ੍ਰੀਤ ਨਗਰ, ਸੋਢਲ ਰੋਡ,ਪਤਨੀ ਰਵੀਨਾ ਗੁਪਤਾ ਦੇ ਰੂਪ ਵਿੱਚ ਹੋਈ ਹੈ।