ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਪਿੰਡ ਰਾਏਪੁਰ ਦੇ ਵਿੱਚ ਯੂਟਿਊਬਰ ਦੇ ਘਰ ਬੰਬ ਸੁੱਟਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਰੋਪੀ ਦਾ ਅੱਜ ਇਨਕਾਊਂਟਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀ ਆਰੋਪੀ ਦੇ ਪੈਰ ਵਿੱਚ ਲੱਗੀ ਹੈ।
ਜ਼ਖਮੀ ਆਰੋਪੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਅਤੇ ਜੇਰੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਘਟਨਾ ਦੇ ਦੌਰਾਨ ਐਸਪੀ ਦਿਹਾਤੀ ਗੁਰਮੀਤ ਸਿੰਘ ਨੇ ਖੁਦ ਮੌਕੇ ਦਾ ਜਾਇਜ਼ਾ ਲਿਆ। ਅਤੇ ਇਨਕਾਊਂਟਰ ਦੇ ਸਮੇਂ ਮੌਕੇ ਤੇ ਮੌਜੂਦ ਰਹੇ।।