ਜਲੰਧਰ -(ਮਨਦੀਪ ਕੌਰ )- ਜਲੰਧਰ ਦੇ 120 ਫੁੱਟੀ ਰੋਡ ਤੇ ਸਥਿਤ ਤਾਰਾ ਪੈਲਸ ਆਏ ਦਿਨ ਵਿਵਾਦਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਜ਼ਿਕਰ ਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲੇ ਤਾਰਾ ਪੈਲਸ ਨੂੰ ਨਗਰ ਨਿਗਮ ਦੇ ਅਫਸਰਾਂ ਵੱਲੋਂ ਸੀਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਤਾਰਾ ਪੈਲਸ ਤੇ ਮੁੱਖ ਪ੍ਰਬੰਧਕਾਂ ਵੱਲੋਂ ਸੀਲ ਕੀਤਾ ਹੋਇਆ ਤਾਲਾ ਤੋੜ ਕੇ ਸੜਕ ਉੱਤੇ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਨਗਰ ਨਿਗਮ ਦੇ ਅਫਸਰਾਂ ਨੇ ਪੈਲਸ ਸੰਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕਰਨ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਨਗਰ ਨਿਗਮ ਦੀ ਟੀਮ ਨੇ ਤਾਰਾ ਪੈਲਸ ਦੀ ਬਿਲਡਿੰਗ ਨੂੰ ਦੁਬਾਰਾ ਸੀਲ ਕਰ ਦਿੱਤਾ ਸੀ। ਜਿਵੇਂ ਹੀ ਇਸ ਗੱਲ ਦਾ ਪੈਲਸ ਸੰਚਾਲਕ ਨੂੰ ਪਤਾ ਲੱਗਾ ਕਿ ਉਸਦੇ ਪੈਲਸ ਨੂੰ ਦੁਬਾਰਾ ਲੋਕ ਲਗਾ ਦਿੱਤਾ ਹੈ ਤਾਂ ਉਸ ਨੇ ਤੁਰੰਤ ਹੀ ਸੀਲ ਕੀਤੇ ਜਿੰਦਿਆਂ ਨੂੰ ਤੋੜ ਕੇ ਸੜਕ ਉੱਤੇ ਸੁੱਟ ਦਿੱਤਾ। ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਰੇਆਮ ਚੈਲੇੰਜ ਦਿੱਤਾ ਕਿ ਤੁਸੀਂ ਜੋ ਵਿਗਾੜ ਸਕਦੇ ਹੋ ਵਿਗਾੜ ਲਵੋ।
ਇਸ ਮਾਮਲੇ ਵਿੱਚ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਤਾਰਾ ਪੈਲਸ ਦੇ ਸੰਚਾਲਕ ਵੱਲੋਂ ਨਗਰ ਨਿਗਮ ਦੀ ਵੀ ਟੀਮ ਵੱਲੋਂ ਲਗਾਏ ਗਏ ਜਿੰਦਿਆਂ ਨੂੰ ਤੋੜ ਕੇ ਸੁੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਤਾਰਾ ਪੈਲਸ ਦੇ ਸੰਚਾਲਕਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਲਈ ਵੀ ਕਾਰਵਾਈ ਕੀਤੀ ਜਾਵੇਗੀ।।