ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਪੁਲਿਸ ਨੇ ਸਰਹੱਦੋਂ ਪਾਰ ਚੱਲ ਰਹੇ ਸੰਗਠਿਤ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ । ਇਸ ਕਾਰਵਾਈ ਦੇ ਵਿੱਚ 10 ਆਧੁਨਿਕ ਪਿਸਤੋਲ 2.5 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ ਹੈ। ਨਾਲ ਵੀ ਤਿੰਨ ਮੁਸਲਮਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਸਨ।
ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਜਰਮਾਂ ਵਿੱਚ ਅਮਰਜੀਤ ਸਿੰਘ ਉਰਫ ਬਾਊ (22) , ਮਨਬੀਰ ਸਿੰਘ (26), ਮੁਹੰਮਦ ਤੌਫੀਕ ਖਾਨ ਉਸ ਬਬਲੂ (42), ਕੁਤਬ ਨਗਰ ਮੁੰਬਈ ਦਾ ਰਹਿਣ ਵਾਲਾ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30-ਬੋਰ PX-5 ਪਿਸਤੌਲ, ਤਿੰਨ 9mm ਗਲੌਕ, ਇੱਕ 9mm ਬੇਰੇਟਾ, ਅਤੇ ਤਿੰਨ .30-ਬੋਰ ਪਿਸਤੌਲ ਸ਼ਾਮਲ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਵਿੱਚ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਤੇ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਹਥਿਆਰ ਸਪਲਾਈ ਕਰ ਰਹੇ ਸਨ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਦਾ ਵਪਾਰ ਕਰਦੇ ਸਨ। ਅਮਰਜੀਤ ਅਤੇ ਮਨਵੀਰ ਦਾ ਇੱਕ ਸਾਂਝਾ ਪਾਕਿਸਤਾਨੀ ਹੈਂਡਲਰ ਸੀ। ਜੋ ਡਰੋਨ ਰਾਹੀਂ ਭਾਰਤ ਦੇ ਵਿੱਚ ਹਥਿਆਰ ਭੇਜਦਾ ਸੀ। ਇਹ ਸੂਚਨਾ ਦੇ ਆਧਾਰ ਉੱਤੇ ਅਮਰਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਗਲੋਕ ਪਿਸਤੋਲ ਬਰਾਮਦ ਕੀਤਾ ਗਿਆ । ਉਸ ਦੇ ਖੁਲਾਸੇ ਤੋਂ ਬਾਅਦ ਮਨਵੀਰ ਦਾ ਨਾਮ ਸਾਹਮਣੇ ਆਇਆ। ਉਸਨੂੰ ਵੀ ਨੋ ਹੋਰ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ।
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਮੁੰਬਈ ਸਥਿਤ ਮੁਹੰਮਦ ਤੌਫੀਕ ਖਾਨ ਹਵਾਲਾ ਰਾਹੀਂ ਪਾਕਿਸਤਾਨ ਵਿੱਚ ਤਸਕਰੀ ਤੋਂ ਕਮਾਏ ਪੈਸੇ ਭੇਜ ਰਿਹਾ ਸੀ। ਉਹ ਨੈੱਟਵਰਕ ਨੂੰ ਚਲਾਉਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਰਾਏ ਦੇ ਘਰਾਂ ਵਿੱਚ ਰਹਿ ਰਿਹਾ ਸੀ। ਉਸਨੂੰ ਹਵਾਲਾ ਫੰਡਾਂ ਵਿੱਚ ₹2.5 ਲੱਖ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਪੂਰੇ ਨੈੱਟਵਰਕ ਅਤੇ ਇਸਦੇ ਸਰਹੱਦ ਪਾਰ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

