ਜਲੰਧਰ -(ਮਨਦੀਪ ਕੌਰ )- ਜਲੰਧਰ ਵੈਸਟ ਦੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਨਜ਼ਰ ਆ ਰਹੇ ਹਨ। ਵੈਸਟ ਹਲਕੇ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਅਜਿਹਾ ਹੀ ਇੱਕ ਮਾਮਲਾ ਵੈਸਟ ਹਲਕੇ ਦੇ ਬਾਬਾ ਬੁੱਢਾ ਪੁੱਲ ਦੇ ਕੋਲੋਂ ਸੁਣਨ ਨੂੰ ਮਿਲਿਆ ਹੈ । ਜਿੱਥੇ ਸਾਈ ਮਿਰਰ ਸ਼ੋਰੂਮ ਦੇ ਵਿੱਚੋਂ ਆਊਟਡੋਰ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ।
ਮਾਰਕੀਟ ਪ੍ਰਧਾਨ ਭੁੱਲਰ ਦਾ ਕਹਿਣਾ ਹੈ ਕਿ ਇਹਨਾਂ ਦੀ ਮਾਰਕੀਟ ਦੇ ਵਿੱਚ ਪਹਿਲੇ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਦੀ ਕਾਰਵਾਈ ਜੀਰੋ ਰਹੀ ਹੈ। ਮਾਰਕੀਟ ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਦੀ ਮਾਰਕੀਟ ਦੇ ਵਿੱਚ ਸੱਤ ਚੋਰੀਆਂ ਹੋ ਚੁੱਕੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸੇ ਦੁਕਾਨ ਦੇ ਵਿੱਚ ਪੰਜ ਮਹੀਨੇ ਪਹਿਲਾਂ ਵੀ ਆਊਟਡੋਰ ਚੋਰੀ ਹੋਇਆ ਸੀ ਜਿਸ ਦੀ ਰਿਪੋਰਟ ਪੁਲਿਸ ਸਟੇਸ਼ਨ ਕਰਵਾਈ ਗਈ ਸੀ ਲੇਕਿਨ ਪੁਲਿਸ ਵਾਲਿਆਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਪੰਜ ਮਹੀਨੇ ਬਾਅਦ ਫਿਰ ਉਸੇ ਦੁਕਾਨ ਤੋਂ ਆਊਟ ਡੋਰ ਚੋਰੀ ਹੋਇਆ ਹੈ।
ਮਾਰਕੀਟ ਪ੍ਰਧਾਨ ਭੁੱਲਰ ਦਾ ਕਹਿਣਾ ਹੈ ਕਿ ਵੈਸਟ ਏਰੀਏ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਜੀਰੋ ਹੈ ਉਹ ਅੱਜ ਤੱਕ ਕੋਈ ਵੀ ਚੋਰ ਫੜਨ ਦੇ ਵਿੱਚ ਕਾਮਯਾਬ ਨਹੀਂ ਹੋਈ । ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਸੀ ਟੀਵੀ ਦਿਖਾਈ ਹੈ ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਐਕਟੀਵਾ ਉਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਫਿਰ ਪੌੜੀ ਲਗਾ ਕੇ ਆਡਰ ਉਤਾਰ ਲੈਂਦੇ ਹਨ ਤੇ ਐਕਟੀਵਾ ਤੇ ਸਵਾਰ ਹੋ ਕੇ ਚਲੇ ਜਾਂਦੇ ਹਨ।
ਮਾਰਕੀਟ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਚੋਰਾਂ ਦੇ ਨਾਲ ਸੈਟਿੰਗ ਕੀਤੀ ਹੋਈ ਹੈ ਤਾਂ ਕਰਕੇ ਉਹ ਉਹਨਾਂ ਨੂੰ ਨਹੀਂ ਫੜਦੀ। ਮਾਰਕੀਟ ਪ੍ਰਧਾਨ ਦਾ ਕਹਿਣਾ ਹੈ ਕਿ ਕੁਛ ਮਹੀਨੇ ਪਹਿਲੇ ਇਸੀ ਮਾਰਕੀਟ ਦੇ ਵਿੱਚੋਂ ਇੱਕ ਮੈਡੀਕਲ ਸਟੋਰ ਉਤੋਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਮੈਡੀਕਲ ਸਟੋਰ ਵਾਲੇ ਵਿਅਕਤੀ ਤੇ ਹਮਲਾ ਕਰਕੇ ਉਸ ਦੇ ਕੋਲੋਂ 150000 ਰੁਪਏ ਲੁੱਟ ਕੇ ਲੈ ਗਏ ਸੀ। ਉਦੋਂ ਵੀ ਇਸ ਮਾਮਲੇ ਵਿੱਚ ਲਿਖਤੀ ਕੰਪਲੇਂਟ ਕੀਤੀ ਗਈ ਸੀ ਲੇਕਿਨ ਵੈਸਟ ਦੀ ਪੁਲਿਸ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ।ਬਾਕੀ ਐਸਐਚਓ ਬਾਵਾ ਖੇਲ ਮੌਕੇ ਉੱਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

