ਜਲੰਧਰ -( ਮਨਦੀਪ ਕੌਰ )- ਜਲੰਧਰ ਜ਼ਿਲ੍ਹੇ ਵਿੱਚ ਗੋਲੀ ਚੱਲਣ ਦੀ ਦੂਸਰੀ ਘਟਨਾ ਸਾਮ੍ਹਣੇ ਆਈ ਹੈ । ਪਹਿਲੀ ਘਟਨਾ ਵੈਸਟ ਹਲਕੇ ਵਿੱਚ ਹੋਈ ਹੈ ਜਿੱਥੇ ਇੱਕ ਨਾਮੀ ਵਕੀਲ ਨੂੰ ਗੋਲੀ ਮਾਰੀ ਕੇ ਹੱਤਿਆ ਕਰ ਦਿੱਤੀ ਗਈ। ਜਿਸ ਤੋਂ ਬਾਅਦ ਦੇਰ ਸ਼ਾਮ ਦਿਹਾਤੀ ਪੁਲੀਸ ਦੇ ਅਧੀਨ ਆਉਂਦੇ ਅਲਾਵਲਪੁਰ ਇਲਾਕੇ ਵਿੱਚ ਗੋਲੀ ਚੱਲੀ ਹੈ । ਜਿਸ ਵਿੱਚ ਇੱਕ ਯੁਵਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੁਲਿਸ ਦੇ ਮੁਤਾਬਿਕ ਜਖਮੀ ਪੁਲਿਸ ਨੇ ਉਹਨਾਂ ਨੂੰ ਬਿਆਨ ਦਿੱਤਾ ਹੈ ਕਿ ਇਹ ਗੋਲੀ ਕਿਸੀ ਪੁਰਾਣੇ ਰੰਜਿਸ਼ ਨੇ ਚਲਦੇ ਚਲੀ ਹੈ। ਤਿੰਨ ਹਮਲਾਵਰ ਕਪੂਰਥਲਾ ਗੱਡੀ ਨੰਬਰ ਵਿੱਚ ਆਏ ਸਨ। ਜਖਮੀ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਰੇਰੂ ਪਿੰਡ ਦੇ ਸੁਖਦੇਵ ਨੇ ਗੋਲੀ ਮਾਰੀ ਹੈ। ਪੁਲਿਸ ਨੇ ਜਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਆਦਮਪੁਰ ਵਿੱਚ ਭਰਤੀ ਕਰਵਾਇਆ ਹੈ।