ਪੰਜਾਬ-(ਮਨਦੀਪ ਕੌਰ )-ਪਹਿਲਗਾਮ ਅਟੈਕ ਤੋਂ ਬਾਅਦ ਪਾਕਿਸਤਾਨ ਨਾਲ ਜੁੜੀ ਇਕ ਏਹਮ ਖ਼ਬਰ ਸਾਮਣੇ ਆ ਰਹੀ ਹੈ I ਪਾਕਿਸਤਾਨ ਨੇ ਆਪਣਾ ਏਅਰ ਸਪੇਸ ਬੰਦ ਕਰ ਦਿੱਤਾ ਹੈI ਜਿਸ ਨਾਲ ਕਈ ਇੰਟਰਨੈਸ਼ਨਲ ਫਲਾਈਟਸ ਉੱਤੇ ਅਸਰ ਪਿਆ ਹੈ I ਇੰਡੀਗੋ ਏਅਰ ਲਾਇਨ ਤੇ ਟਰੈਵਲ ਐਡਵਾਇਜ਼ਰੀ ਇਸ਼ੂ ਕੀਤੀ ਹੈ I ਅਤੇ ਕਿਹਾ ਹੈ ਕਿ ਇਸ ਨਾਲ ਸਾਡੀ ਕਈ ਇੰਟਰਨੈਸ਼ਨਲ ਫਲਾਇਟ੍ਸ ਉੱਤੇ ਅਸਰ ਪਿਆ ਹੈ I
ਇੰਡੀਗੋ ਨੇ ਦੱਸਿਆ ਕਿ ਏਅਰ ਸਪੇਸ ਬੰਦ ਹੋਣ ਦੀ ਘੋਸ਼ਣਾ ਅਚਾਨਕ ਕੀਤੀ ਗਈ ਹੈ I ਅਤੇ ਓਹਨਾ ਦੇ ਕੰਟਰੋਲ ਤੋਂ ਬਾਹਰ ਹੈ I ਓਹਨਾ ਸਾਫ ਕਿਹਾ ਹੈ ਕਿ ਓਹਨਾ ਦੀਆ ਟੀਮਾਂ ਲਗਾਤਾਰ ਹਾਲਤ ਉੱਤੇ ਨਜ਼ਰ ਰੱਖ ਰਹੀਆਂ ਹਨ I ਜਿਹਨਾਂ ਯਾਤਰੀਆਂ ਦੀਆ ਫਲਾਇਟ੍ਸ ਉੱਤੇ ਅਸਰ ਪਿਆ ਹੈ ਓਹਨਾ ਨੂੰ ਰਿਫੰਡ ਜਾ ਰੀ ਬੁਕਿੰਗ ਦੇ ਵਿਕਲਪ ਦਿਤੇ ਜਾ ਰਹੇ ਹਨ I ਏਅਰ ਲਾਇਨ ਨੇ ਯਾਤਰੀਆਂ ਤੋਂ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਜਿਹਨਾਂ ਯਾਤਰੀਆਂ ਦੀ ਫਲਾਇਟ੍ਸ ਉੱਤੇ ਅਸਰ ਪਿਆ ਹੈ ਉਹ ਰੀ ਫੰਡ ਜਾ ਰੀ ਬੁੱਕਇੰਗ ਕਰ ਸਕਦੇ ਹਨ I ਅਤੇ ਬਾਕੀ ਸਾਰੀ ਦੀ ਜਾਣਕਾਰੀ ਇੰਡੀਗੋ ਵੈਬਸਾਈਟ ਤੋਂ ਲੈ ਸਕਦੇ ਹਨ I