ਜਲੰਧਰ -(ਮਨਦੀਪ ਕੌਰ )– ਜਲੰਧਰ ਦੇ ਰਾਮਾਂਮੰਡੀ ਵਿੱਚ ਇਕ ਕਣਕ ਨਾਲ ਭਰੇ ਟਰੱਕ ਦੇ ਪਲਟਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਾਣਕਾਰੀ ਮੁਤਾਬਿਕ ਰੇਲਵੇ ਸਟੇਸ਼ਨ ਦੇ ਬਾਹਰ ਕਣਕ ਨਾਲ ਭਰਿਆ ਹੋਇਆ ਟਰੱਕ ਸੜਕ ਉੱਤੇ ਪਲਟ ਗਿਆ ।ਅਤੇ ਕਣਕ ਦੀਆ ਸੜਕ ਵਿੱਚ ਇਧਰ ਉਧਰ ਡਿੱਗ ਗਈਆਂ । ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਜਿਸ ਕਾਰਨ ਇੱਕ ਟੈਂਪੋ ਟਰੈਵਲ ਵੀ ਸੜਕ ਦੇ ਵਿੱਚ ਪਲਟ ਗਈ।
ਇਸ ਦੌਰਾਨ ਉੱਥੋਂ ਦੇ ਗੁਜਰ ਰਹੇ ਟਰੈਫਿਕ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਸ਼ਾਨਬੀਨ ਕਰ ਰਹੀ ਹੈ।