ਪੰਜਾਬ -(ਮਨਦੀਪ ਕੌਰ )- ਸਵੇਰੇ ਸਵੇਰੇ ਬਰਸਾਤ ਦੇ ਚਲਦੇ ਦਸੂਹਾ ਨੈਸ਼ਨਲ ਹਾਈਵੇ ਉੱਤੇ ਐਕਸੀਡੈਂਟ ਹੋ ਦਾ ਮਾਮਲਾ ਸਾਮ੍ਹਣੇ ਆਇਆ ਹੈ । ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਸੂਤਰਾਂ ਅਨੁਸਾਰ ਪੰਜਾਬ ਰੋਡਵੇਜ਼ ਬੱਸ ਦਾ ਸੜਕ ਉੱਤੇ ਬਣੇ ਹੋਏ ਸੇਫਟੀ ਡਿਵਾਈਡਰ ਨੇ ਨਾਲ ਐਕਸੀਡੈਂਟ ਹੋਇਆ ਹੈ । ਜਿਸ ਕਾਰਨ ਬੱਸ ਦੀ ਇਕ ਸਾਈਡ ਪੂਰੀ ਤਰ੍ਹਾ ਨਾਲ ਹਾਦਸਾ ਗ੍ਰਸਤ ਹੋ ਗਈ ਹੈ । ਗ਼ਨੀਮਤ ਇਹ ਰਹੀ ਹੈ ਕੇ ਸਵਾਰੀਆ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।
ਜਿਕਰਯੋਗ ਹੈ ਕਿ ਡਰਾਈਵਰ ਬੱਸ ਨੂੰ ਕਾਫੀ ਸਪੀਡ ਵਿਚ ਚੱਲਾ ਰਿਹਾ ਸੀ। ਜਿਸ ਕਾਰਨ ਬੱਸ ਕੰਟਰੋਲ ਤੋ ਬਾਹਰ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਜਦੋਂ ਰਾਹਗੀਰਾਂ ਵਲੋ ਬੱਸ ਦੇ ਡਰਾਈਵਰ ਨਾਲ ਗੱਲ ਕੀਤੀ ਗਈ ਤਾਂ ਬੱਸ ਡਰਾਈਵਰ ਉਲਟਾ ਰਾਹਗੀਰਾਂ ਨਾਲ ਹੀ ਬਤਮੀਜੀ ਕਰਨ ਲਗ ਗਿਆ । ਅਤੇ ਕਹਿਣ ਲੱਗਾ ਕੇ ਮੈਂ ਤਾਂ 20 ਦੀ ਸਪੀਡ ਉੱਤੇ ਹੀ ਆ ਰਿਹਾ ਸੀ। ਬਰਸਾਤ ਹੋਣ ਕਰਕੇ ਬੱਸ ਦੇ ਟਾਇਰ ਘੁੰਮ ਗਏ ।ਜਿਸ ਕਾਰਨ ਇਹ ਹਾਦਸਾ ਹੋਇਆ ਹੈ ।
ਉੱਥੇ ਦੇ ਲੋਕਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਡਰਾਈਵਰ ਬੱਸ ਤੇਜ਼ ਚੱਲਾ ਰਿਹਾ ਸੀ। ਰੋਡਵੇਜ਼ ਦੀਆ ਬੱਸਾਂ ਦੇ ਡਰਾਈਵਰ ਆਪਣਾ ਥੋੜਾ ਜਿਹਾ ਸਮਾਂ ਬਚਾਉਣ ਲਈ ਸਵਾਰੀਆ ਦੀ ਜਾਨ ਨਾਲ ਖਿਲਵਾੜ ਕਰਦੇ ਹਨ। ਇਹਨਾ ਨੂੰ ਸਵਾਰੀਆਂ ਚੁੱਕਣ ਦਾ ਤਾਂ ਪਤਾ ਹੁੰਦਾ ਪਰ ਓਹਨਾ ਦੀ ਜਾਨ ਦੀ ਇਹਨਾ ਨੂੰ ਕੋਈ ਵੀ ਪਰਵਾਹ ਨਹੀਂ ਹੁੰਦੀ ।