ਜਲੰਧਰ -(ਮਨਦੀਪ ਕੌਰ )- ਪੁਲੀਸ ਵਲੋ ਲਗਾਤਾਰ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਜਾ ਰਿਹਾ ਹੈ । ਉੱਥੇ ਹੀ ਮਿਲੀ ਜਾਣਕਾਰੀ ਦੇ ਅਨੁਸਾਰ ਜਮਸ਼ੇਰ ਵਿੱਚ ਪੁਲਸ ਅਤੇ ਬਦਮਾਸ਼ਾਂ ਵਿਚ ਗੋਲੀਆ ਚਲਿਆ ਹਨ । ਮਿਲੀ ਜਾਣਕਾਰੀ ਦੇ ਅਨੁਸਾਰ ਪੁਲੀਸ ਨੇ ਜੱਗੂ ਭਗਵਾਨਪੁਰੀਆਂ ਗਰੁੱਪ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਦਸਿਆ ਜਾ ਰਿਹਾ ਹੈ ਕੇ 3 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਦਸਿਆ ਜਾ ਰਿਹਾ ਹੈ ਕੇ ਇਸ ਇਨਕਾਊਂਟਰ ਵਿੱਚ ਕੁੱਲ ਮਿਲਾ ਕੇ 15 ਗੋਲੀਆਂ ਚੱਲੀਆਂ ਹਨ। ਘਟਨਾ ਦੇ ਵਿੱਚ ਇੱਕ ਆਰੋਪੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਰਅਸਲ ਕੁੱਛ ਦਿਨ ਪਹਿਲਾ ਆਪ ਵਰਕਰ ਉੱਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮਨਜੀਤ ਸਿੰਘ ਭਾਪਾ ਅਤੇ ਅਮਨਦੀਪ ਬਿੱਲਾ ਦੀ ਦੇ ਬਾਅਦ ਦਵਿੰਦਰ ਪਾਲ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ । ਸੂਤਰਾਂ ਦੇ ਅਨੁਸਾਰ ਪੁਲੀਸ ਪਿਸਤੌਲ ਦੀ ਨਿਸ਼ਾਨਦੇਹੀ ਉੱਤੇ ਗਈ । ਜਿੱਥੇ ਪੁਲੀਸ ਉੱਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ । ਜਿਸ ਦੇ ਜਵਾਬ ਵਿੱਚ ਪੁਲੀਸ ਨੇ ਗੋਲੀਆਂ ਚਲਾਈਆਂ ।
ਜਿਸ ਦੇ ਬਾਅਦ ਪੁਲੀਸ ਨੇ ਜਵਾਬੀ ਫਾਇਰਿੰਗ ਕੀਤੀ। ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਗਰੁੱਪ ਦਾ ਇੱਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਚੁੱਕ ਕੇ ਹਸਪਤਾਲ ਵਿੱਚ ਲੈਜਾਇਆ ਗਿਆ। ਮੌਕੇ ਤੇ ਪੁਲਿਸ ਨੇ 6 ਹਥਿਆਰ ਅਤੇ ਇੱਕ ਗੋਲੀ ਸਿੱਕਾ ਵੀ ਬਰਾਮਦ ਕੀਤਾ।