ਜਲੰਧਰ -(ਮਨਦੀਪ ਕੌਰ)-ਜਲੰਧਰ ਵੈਸਟ ਇਲਾਕੇ ਤੋਂ ਇੱਕ ਵਾਰ ਫਿਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਦੀ ਇੱਜ਼ਤ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਕਾਲਾ ਸਿੰਘਾ ਰੋਡ ਨੇੜੇ ਟੈਗੋਰ ਸਕੂਲ ਦੇ ਕੋਲ ਇਕ ਘਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ।
ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮਹਿਲਾ ਪੁਲਿਸ ਟੀਮ ਨੇ ਘਰ ਦੀ ਉੱਪਰੀ ਮੰਜ਼ਿਲ ‘ਤੇ ਛਾਪਾ ਮਾਰਿਆ। ਉੱਥੋਂ ਤਿੰਨ ਲੜਕੀਆਂ ਅਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬਸਤੀ ਬਾਵਾ ਖੇਲ ਇਲਾਕੇ ਨਾਲ ਸੰਬੰਧਿਤ ਹਨ।
ਏਸੀਪੀ ਵੈਸਟ ਦੇ ਮੁਤਾਬਕ, ਸ਼ੱਕ ਹੈ ਕਿ ਉੱਥੇ ਕਾਫੀ ਸਮੇਂ ਤੋਂ ਗਲਤ ਧੰਦਾ ਚੱਲ ਰਿਹਾ ਸੀ ਅਤੇ ਰੋਜ਼ਾਨਾ ਲੋਕਾਂ ਦੀ ਆਵਾਜਾਈ ਵੀ ਰਹਿੰਦੀ ਸੀ। ਫਿਲਹਾਲ ਪੁਲਿਸ ਨੇ ਪੰਜਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਨੰਬਰ 5 ਵਿੱਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਸੱਚਾਈ ਸਾਹਮਣੇ ਆ ਸਕੇ।

