ਦਸੂਹਾ -(ਮਨਦੀਪ ਕੌਰ )- ਦਸੂਹੇ ਦੇ ਵਿੱਚੋਂ ਇੱਕ ਪੰਜ ਸਾਲਾ ਪ੍ਰਵਾਸੀ ਬੱਚੇ ਦੇ ਨਾਂ ਲੱਗ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇ ਕੇ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ। ਡਾਕਟਰਾਂ ਵੱਲੋਂ ਬੱਚੇ ਤਾਂ ਡਾਕਟਰ ਇਲਾਜ ਕੀਤਾ ਜਾ ਰਿਹਾ ਹੈ।
ਪੀੜਿਤ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੰਜ ਸਾਲਾਂ ਬੱਚਾ ਇਕ ਘੰਟੇ ਲਈ ਘਰੋਂ ਬਾਹਰ ਸੀ। ਜਦੋਂ ਉਹ ਰੋਂਦਾ ਹੋਇਆ ਘਰ ਵਾਪਿਸ ਆਇਆ ਤਾਂ ਉਸ ਨੇ ਆਪਣੇ ਨਾਲ ਹੋਏ ਗਲਤ ਕੰਮ ਦੀ ਸਾਰੀ ਜਾਣਕਾਰੀ ਉਸ ਦੀ ਮਾਂ ਨੂੰ ਦਿੱਤੀ। ਜਦੋਂ ਆਰੋਪੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਗਲਤੀ ਹੋਣ ਦੀ ਗੱਲ ਕਹਿ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਜਦੋਂ ਸਾਰੇ ਪਰਿਵਾਰਿਕ ਮੈਂਬਰ ਇਕੱਠੇ ਹੋਣ ਲੱਗੇ ਤਾਂ ਆਰੋਪੀ ਇਹਨਾਂ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।
ਡਾਕਟਰਾਂ ਨੇ ਪੀੜਿਤ ਦੇ ਸੈਂਪਲ ਲੈ ਕੇ ਰਿਪੋਰਟ ਲਈ ਭੇਜ ਦਿੱਤੇ ਹਨ। ਅਤੇ ਰਿਪੋਰਟ ਆਉਂਦੇ ਹੀ ਪੁਲਿਸ ਨੂੰ ਦੇ ਦਿੱਤੀ ਜਾਵੇਗੀ ਜਿਸ ਦੇ ਆਧਾਰ ਤੇ ਅੱਗੇ ਕਾਰਵਾਈ ਕੀਤੀ ਜਾਵੇਗੀ। ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਅੱਗੇ ਦੀ ਕਾਰਵਾਈ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਪੀੜਿਤ ਦੀ ਮਾਂ ਨੇ ਦੱਸਿਆ ਕਿ ਆਰੋਪੀ ਉਹਨਾਂ ਦੇ ਨਾਲ ਹੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਜਿੱਥੇ ਉਸਦੇ ਦੋ ਹੋਰ ਸਾਥੀ ਉਸਦੇ ਨਾਲ ਰਹਿੰਦੇ ਹਨ ਅਤੇ ਉਹ ਜੂਸ ਦਾ ਕੰਮ ਕਰਦਾ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਆਰੋਪੀ ਮੌਕੇ ਤੋਂ ਫਰਾਰ ਹੋ ਗਏ।।

