ਜਲੰਧਰ -(ਮਨਦੀਪ ਕੌਰ)- ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਗਵਾਹ ਐਸ ਐਚ ਓ ਅੰਗਰੇਜ ਸਿੰਘ ਦੀ ਮੌਤ ਹੋ ਗਈ ਹੈ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕੱਲ ਉਹਨਾਂ ਦੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਗਵਾਹੀ ਸੀ। ਪਰ ਉਹ ਨਹੀਂ ਪਹੁੰਚ ਸਕੇ। ਜਿਸ ਕਾਰਨ ਅਦਾਲਤ ਨੇ ਉਹਨਾਂ ਨੂੰ 4 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਸੀ। ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋ ਗਿਆ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਕੱਲ ਮਾਲਸਾ ਦੀ ਅਦਾਲਤ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਹੋਣੀ ਸੀ ਪਰ ਉਹ ਸਿਹਤ ਖਰਾਬ ਹੋਣ ਕਰਕੇ ਅਦਾਲਤ ਵਿੱਚ ਨਹੀਂ ਆ ਸਕੇ । ਹੁਣ ਅਦਾਲਤ ਨੇ ਉਹਨਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਬੁਲਾਇਆ ਹੈ।।