ਜਲੰਧਰ -(ਮਨਦੀਪ ਕੌਰ )- ਮਾਨ ਸਰਕਾਰ ਵੱਲੋਂ ਚਲਾਈ ਗਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਲੰਧਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਜਲੰਧਰ ਦੇ ਗੜਾ ਵਿੱਚ ਪੁਲਿਸ ਨੇ ਅੱਜ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਇੱਕ ਨਸ਼ਾ ਤਸਕਰ ਦੇ ਘਰ ਉੱਪਰ ਕਾਰਵਾਈ ਕੀਤੀ ਹੈ। ਜਿਸ ਦੇ ਸਿੱਟੇ ਵਜੋਂ ਨਸ਼ਾ ਤਸਕਰ ਦਾ ਘਰ ਢਾਹ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਨੇ ਦੱਸਿਆ ਹੈ ਕਿ ਇਸ ਨਸ਼ਾ ਤਸਕਰ ਦੇ ਉੱਪਰ ਤਕਰੀਬਨ 12 ਮਾਮਲੇ ਦਰਜ ਹਨ। ਜਿਨਾਂ ਵਿੱਚੋਂ ਤਿੰਨ ਐਨਡੀਪੀਐਸ ਦੇ ਅਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋ ਭਰਾ ਹਨ ਜਿਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜਾ ਫਰਾਰ ਚੱਲ ਰਿਹਾ ਹੈ।
ਸੂਤਰਾਂ ਮੁਤਾਬਿਕ ਇਹ ਦੋਵੇਂ ਭਰਾ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ। ਅਤੇ ਲੋਕਾਂ ਦੇ ਭੋਲੇ ਭਾਲੇ ਬੱਚਿਆਂ ਨੂੰ ਨਸ਼ੇ ਉੱਤੇ ਲਗਾ ਕੇ ਆਪਣੇ ਘਰ ਭਰਦੇ ਸਨ। ਉਸ ਦੇ ਸਿੱਟੇ ਵਜੋਂ ਅੱਜ ਪੁਲਿਸ ਨੇ ਇਹਨਾਂ ਦੇ ਘਰ ਉੱਤੇ ਕਾਰਵਾਈ ਕਰਦੇ ਹੋਏ ਪੀਲਾ ਪੰਜਾ ਚਲਾ ਦਿੱਤਾ।