ਜਲ਼ੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਵਕੀਲਾਂ ਵਾਲੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਅਸਲ ਵਿੱਚ ਇਹ ਹੜਤਾਲ ਲੁਧਿਆਣੇ ਦੇ ਵਿੱਚ ਹੋਈ 150 ਵਕੀਲਾਂ ਉੱਤੇ ਕਾਰਵਾਈ ਨੂੰ ਲੈ ਕੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 7 ਬਾਏ ਨੇਮ ਅਤੇ 150 ਅਗਿਆਤ ਵਕੀਲਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਕੁਮਾਰ ਭੱਲਾ ਨੇ ਕਿਹਾ ਕਿ ਵਕੀਲ ਲੋਕਾਂ ਨੂੰ ਕੋੜ ਦੇ ਵਿੱਚ ਇਨਸਾਫ ਦਵਾਉਂਦੇ ਹਨ ਅਤੇ ਇੱਥੇ ਵਕੀਲਾਂ ਨਾਲ ਹੀ ਧੱਕਾ ਹੋ ਰਿਹਾ ਹੈ। ਉੱਤੇ ਝੂਠੇ ਪਰਚੇ ਦਾਇਰ ਕੀਤੇ ਜਾ ਰਹੇ ਹਨ। ਜਿਸ ਵਜੋਂ ਵਕੀਲਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਓਹਨਾ ਨੇ ਕਿਹਾ ਕਿ ਜੁਡੀਸ਼ੀਅਲ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ।
ਵਕੀਲਾਂ ਨੂੰ ਡਰਾ ਧਮਕਾ ਕੇ 150 ਨੂੰ ਵੱਧ ਵਕੀਲਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹ ਕਿਹਾ ਕਿ ਜੋ ਧੱਕਾ ਲੁਧਿਆਣਾ ਵਕੀਲਾਂ ਨਾਲ ਹੋ ਰਿਹਾ ਹੈ । ਇਸ ਦੇ ਕਾਰਨ ਲੁਧਿਆਣਾ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਦੀ ਕਾਲ ਪੂਰੇ ਪੰਜਾਬ ਭਰ ਨੂੰ ਦਿੱਤੀ ਗਈ ਹੈ । ਜਿਸ ਦਾ ਸਮਰਥਨ ਜਲੰਧਰ ਦੇ ਵਕੀਲਾਂ ਵੱਲੋਂ ਵੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਉਹ ਲੁਧਿਆਣਾ ਦੇ ਵਕੀਲਾਂ ਦੇ ਨਾਲ ਖੜੇ ਹਨ ਅਤੇ ਅਗਰ ਇਸ ਲਈ ਉਹਨਾਂ ਨੂੰ ਆਪਣਾ ਸੰਘਰਸ਼ ਤੇਜ਼ ਕਰਨਾ ਪਿਆ ਤਾਂ ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ। ਉਹਨਾਂ ਦੀ ਮੰਗ ਹੈ ਕਿ ਸਾਰੇ ਵਕੀਲਾਂ ਉੱਤੇ ਕੀਤੇ ਗਏ ਪਰਚਿਆਂ ਨੂੰ ਰੱਦ ਕੀਤਾ ਜਾਵੇ।
ਐਡਵੋਕੇਟ ਨੇ ਕਿਹਾ ਕਿ ਕੁਛ ਦਿਨ ਪਹਿਲਾਂ ਨਾਜਰ ਕਰਮੀਆਂ ਦੀ ਲੜਾਈ ਵਕੀਲ ਨਾਲ ਹੋਇਆ ਸੀ। ਜਿਸ ਕਾਰਨ ਐਡਵੋਕੇਟ ਨੇ ਗਰਮੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦੂਸਰੇ ਦਿਨ ਮਾਨਨੀਏ ਜੱਜ ਨੇ ਮਿਲ ਕੇ 150 ਤੋਂ ਵੱਧ ਵਕੀਲਾਂ ਉੱਤੇ ਮਾਮਲਾ ਦਰਜ ਕੀਤਾ। ਉਹਨਾਂ ਕਿਹਾ ਕਿ ਲੁਧਿਆਣਾ ਐਸੋਸੀਏਸ਼ਨ ਵੱਲੋਂ ਦੀ ਕਾਲ ਉੱਤੇ ਜਲੰਧਰ ਦੀ ਕਚਹਿਰੀ ਅੱਜ ਬੰਦ ਕੀਤੀ ਗਈ। ਅਗਰ ਲੁਧਿਆਣਾ ਐਸੋਸੀਏਸ਼ਨ ਕੱਲ ਵੀ ਅਜਿਹੀ ਕਾਲ ਦਿੰਦਾ ਹੈ ਤਾਂ ਕੱਲ ਵੀ ਜਲੰਧਰ ਕਚਹਿਰੀ ਬੰਦ ਕੀਤੀ ਜਾਵੇਗੀ।