ਲੋਹੀਆਂ -(ਮਨਦੀਪ ਕੌਰ )- ਸੰਘਣੀ ਧੁੰਦ ਦੇ ਕਾਰਣ 2 ਵਿਅਕਤੀਆਂ ਦੀ ਕਿਸੀ ਅਗਿਆਤ ਵਾਹਨ ਨਾਲ ਟੱਕਰ ਦਾ ਮਾਮਲਾ ਸਾਮਣੇ ਆਇਆ ਹੈ। ਜਿਸ ਵਿੱਚ ਦੋਨਾਂ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਨ ਅਵਤਾਰ ਸਿੰਘ ਨਿਵਾਸੀ ਪਿੰਡ ਯੂਸਫਪੁਰ ਅੱਲੇਵਾਲ ਅਤੇ ਦਲੀਪ ਸਿੰਘ ਨਿਵਾਸੀ ਪਿੰਡ ਬਧਨੀ ਖੁਰਦ ਜ਼ਿਲਾ ਮੋਗਾ ਦੇ ਰੂਪ ਵਿੱਚ ਹੋਈ ਹੈ।
ਜ਼ਿਕਰ ਯੋਗ ਹੈ ਕਿ ਅਵਤਾਰ ਸਿੰਘ ਆਪਣੇ ਚਾਚਾ ਦੇ ਬੇਟੇ ਦੇ ਵਿਆਹ ਦਾ ਸਮਾਨ ਲੈਣ ਲਈ ਜਾ ਰਿਹਾ ਸੀ। ਅਤੇ ਪੈਟਰੋਲ ਪੰਪ ਦੇ ਕੋਲ ਕਿਸੇ ਅਗਿਆਤ ਵਾਹਨ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ। ਜਿਸ ਤੋਂ ਬਾਅਦ ਇਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਕਿਸੀ ਕੰਪਨੀ ਦਾ ਲੋਗੋ ਵੀ ਮਿਲਿਆ ਹੈ। ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਟੱਕਰ ਇਸੇ ਵਾਹਨ ਦੁਆਰਾ ਮਾਰੀ ਗਈ ਹੈ।
ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ। ਅਤੇ ਬਹੁਤ ਜਲਦੀ ਹੀ ਦੋਸ਼ੀ ਉਨਾਂ ਦੀ ਹਿਰਾਸਤ ਵਿੱਚ ਹੋਣਗੇ।