ਸਾਹਨੇਵਾਲ -(ਮਨਦੀਪ ਕੌਰ)- ਸਾਹਨੇਵਾਲ ਵਾਲੇ ਵਿੱਚ ਪੈਂਦੇ ਟਿੱਬਾ ਦੀ ਗਨਪਤੀ ਕਲੋਨੀ ਦੇ ਵਿੱਚ ਸਥਿਤ ਫੈਕਟਰੀ ਦੇ ਉੱਪਰ ਬਣੇ ਕਵਾਟਰਾ ਦੇ ਵਿੱਚ ਚਾਹ ਬਣਾਉਣ ਦੇ ਸਮੇਂ ਗੈਸ ਲੀਕ ਹੋਣ ਦੇ ਕਾਰਨ ਇੱਕ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਜਿਨਾਂ ਦੇ ਵਿੱਚ ਇੱਕ 13 ਸਾਲ ਦਾ ਬੱਚਾ ਵੀ ਸੀ ਜਿਨਾਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਸਥਿਤ ਇੱਕ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦੇ ਮੁਤਾਬਕ ਜਾਂਚ ਅਧਿਕਾਰੀ ਵਜੀਰ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ ਉਮਰ 45 ਸਾਲ ਪੁੱਤਰ ਭੋਲਾ ਪ੍ਰਸ਼ਾਦ ਵਾਸੀ ਰਾਮਪੁਰ ਯੂਪੀ ਆਪਣੇ ਬੇਟੇਆ ਸ਼ੁਭਮ 20 ਸਾਲ ਆਸ਼ੂ 18 ਸਾਲ ਅਸ਼ੀਸ਼ 16 ਸਾਲ ਰੋਨਕ 13 ਸਾਲ ਅਤੇ ਭਤੀਜਿਆਂ ਮੁਰਲੀਧਰ ਉਮਰ 40 ਸਾਲ ਅਤੇ ਹਰੀਸ਼ ਚੰਦ ਉਮਰ 35 ਸਾਲ ਦੇ ਨਾਲ ਇੱਕ ਕੁਾਰਟਰ ਦੇ ਵਿੱਚ ਰਹਿੰਦਾ ਸੀ। ਵੀਰਵਾਰ ਦੀ ਸਵੇਰ ਜਦੋਂ ਸ਼ਿਵ ਕੁਮਾਰ ਉੱਠ ਕੇ ਚਾਹ ਬਣਾਉਣ ਲੱਗਾ ਤਾਂ ਇਕਦਮ ਅੱਗ ਦੀਆਂ ਤੇਜ਼ ਲਪਟਾਂ ਕਾਰਨ ਪੂਰੇ ਕਮਰੇ ਵਿੱਚ ਅੱਗ ਫੈਲ ਗਈ ਜਿਸ ਨਾਲ ਸ਼ਿਵ ਕੁਮਾਰ ਤੇ ਉਸਦਾ ਪੂਰਾ ਪਰਿਵਾਰ ਬੁਰੀ ਤਰਹਾਂ ਝੁਲਸ ਗਿਆ।
ਸ਼ੁਰੂਆਤੀ ਇਲਾਜ ਦੇ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੂਰੀ ਰਾਤ ਸਿਲੰਡਰ ਤੋਂ ਗੈਸ ਲੀਕ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ।

