ਜਲੰਧਰ -(ਮਨਦੀਪ ਕੌਰ )- ਅੱਜ ਅੰਦਰ ਨਿਵਾਸੀਆਂ ਨੂੰ ਲੰਬੇ ਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕੋਟ ਸਦੀਕ ਸਬ ਸਟੇਸ਼ਨ ਦੇ ਚਲਦੇ ਸਾਰੇ 11 ਕੇ,ਵੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਰਵੇਗੀ।
ਇਸ ਦੇ ਚਲਦੇ ਧਾਲੀਵਾਲ, ਗਾਖਲਾ, ਕੋਟਸਦੀਕ ,ਕਾਲਾ ਸੰਘਿਆ ਰੋਡ, ਕਾਂਛੀ ਨਗਰ, ਗਰੀਨ ਐਵਨਿਊ, ਥਿੰਦ ਇਨਕਲੇਵ ,ਈਸ਼ਵਰ ਕਲੋਨੀ ,ਗੁਰੂ ਨਾਨਕ ਨਗਰ ,ਬਸਤੀ ਸ਼ੇਖ, ਜੈਨਾ ਨਗਰ ,ਦਸ਼ਮੇਸ਼ ਨਗਰ, ਗੁਰ ਮਹਿਰ ਇਨਕਲੇਵ, ਰਾਜ ਇਨਕਲੇਵ, ਜਨਕ ਨਗਰ ,ਬਸਤੀ ਦਾਨਿਸ਼ਮੰਦਾ, ਚੋਪੜਾ ਕਲੋਨੀ, ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।

