ਗੁਰਦਾਸਪੁਰ -(ਮਨਦੀਪ ਕੌਰ )- ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਦੇ ਬਾਹਰ ਜਬਰਦਸਤ ਧਮਾਕਾ ਹੋਣ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ ਬੀਤੇ ਦਿਨੀ ਇਸ ਖਬਰ ਦੀ ਇੱਕ ਵੀਡੀਓ ਇੰਟਰਨੈਟ ਤੇ ਵਾਇਰਲ ਹੋਣ ਦੇ ਕਾਰਨ ਸਾਰੇ ਪਾਸੇ ਹਲਚਲ ਮੱਚ ਗਈ ਹੈ। ਇਸ ਤੋਂ ਬਾਅਦ ਇਸ ਧਮਾਕੇ ਦੀ ਜਿੰਮੇਦਾਰੀ ਖਾਲਿਸਤਾਨੀ ਲਿਬਰੇਸ਼ਨ ਆਰਮੀ ਨੇ ਲਈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ “ਜਦੋਂ ਤੱਕ ਹਿੰਦੂ ਖਾਲਿਸਤਾਨ ਬਾਰੇ ਬੋਲਦੇ ਰਹਿਣਗੇ , ਇਹ ਗਰਨੇਡ ਹਮਲੇ ਜਾਰੀ ਰਹਿਣਗੇ”।
ਹਾਲਾਂਕਿ ਪੁਲਿਸ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਪੋਸਟ ਬਿਲਕੁਲ ਜਾਲੀ ਹੈ ਇਸ ਤਰਹਾਂ ਦਾ ਕੋਈ ਵੀ ਧਮਾਕਾ ਪੁਲਿਸ ਸਟੇਸ਼ਨ ਦੇ ਬਾਹਰ ਨਹੀਂ ਹੋਇਆ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਟਰੱਕ ਖੜਾ ਸੀ ਜਿਸ ਦਾ ਟਾਇਰ ਫਟਿਆ ਅਤੇ ਇਸ ਟਾਇਰ ਦੇ ਫਟਣ ਦੇ ਕਾਰਨ ਇੱਕ ਔਰਤ ਜਖਮੀ ਹੋ ਗਈ। ਜਿਸ ਦੇ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਇਹ ਸੱਟਾਂ ਟਾਇਰ ਫਟਣ ਦੇ ਨਾਲ ਉਸ ਦੇ ਸਰੀਰ ਉੱਤੇ ਲੱਗੇ ਕੰਕਰਾਂ ਦੇ ਕਾਰਨ ਲੱਗੀਆਂ ਹਨ। ਨਾ ਕਿ ਕਿਸੇ ਬੰਬ ਧਮਾਕੇ ਦੇ ਕਾਰਨ।
ਪੁਲਿਸ ਨੇ ਲੋਕਾਂ ਨੂੰ ਇਹਨਾਂ ਝੂਠੀਆਂ ਅਫਵਾਵਾਂ ਤੋਂ ਸਾਵਧਾਨ ਰਹਿਣ ਅਤੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈ। ਕਿ ਅਗਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਉਹਨਾਂ ਦੀ ਨਜ਼ਰ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ।

