ਜਲੰਧਰ -(ਮਨਦੀਪ ਕੌਰ )- ਇਸ ਸਮੇਂ ਦੀ ਸਭ ਤੋਂ ਮੰਦਭਾਗੀ ਖ਼ਬਰ ਜਲੰਧਰ ਦੇ ਬਾਵਾ ਖੇਲ ਤੋਂ ਸੁਣਨ ਨੂੰ ਮਿਲ ਰਹੀ ਹੈ । ਜਿੱਥੇ ਇਕ ਬਜ਼ੁਰਗ ਹੈਵਾਨ ਵਲੋ ਇੱਕ 13 ਸਾਲ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਿਆ ਗਿਆ ਹੈ ।
ਮਾਮਲਾ ਬਾਵਾ ਖੇਲ ਦੇ ਪਾਰਸ ਕਲੋਨੀ ਦਾ ਹੈ ਜਿੱਥੇ ਗਵਾਂਡ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਗਵਾਂਡ ਵਿੱਚ ਰਹਿੰਦੀ 13 ਸਾਲ ਦੀ ਨਬਾਲਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਿਆ ਗਿਆ । ਤੇ ਬਾਅਦ ਵਿਚ ਆਪਣੇ ਹੀ ਘਰ ਦੇ ਬਾਥਰੂਮ ਦੇ ਅੰਦਰ ਉਸ ਦਾ ਗਲਾ ਘੁੱਟ ਕੇ ਮਾਰ ਕੇ ਸੁੱਟ ਦਿੱਤਾ ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸ਼ਾਮੀ 4 ਵਜੇ ਤੋਂ ਆਪਣੀ ਧੀ ਨੂੰ ਲੱਭ ਰਹੇ ਸਨ । ਪਰ ਉਸ ਦਾ ਕੁਛ ਵੀ ਪਤਾ ਨਹੀਂ ਲੱਗਾ । ਓਹਨਾ ਨੇ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਦਰਜ ਕਰਾਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਓਹਨਾ ਨੂ ਲੋਕਾਂ ਨੇ ਦੱਸਿਆ ਸੀ ਕਿ ਓਹਨਾ ਨੇ ਲੜਕੀ ਨੂੰ ਇਸ ਆਦਮੀ ਦੇ ਘਰ ਦੇਖਿਆ ਹੈ। ਪਰ ਪੁਲਸ ਨੇ ਫਿਰ ਵੀ ਕੋਈ ਹਰਕਤ ਨਹੀਂ ਦਿਖਾਈ । ਅਤੇ ਹਮੇਸ਼ਾ ਦੀ ਤਰ੍ਹਾ ਖਾਨਾ ਪੂਰਤੀ ਹੀ ਕੀਤੀ । ਸਭ ਦੇ ਕਹਿਣ ਉੱਤੇ ਵੀ ਘਰ ਦੀ ਤਲਾਸ਼ੀ ਨਹੀਂ ਲਈ ।
ਦੇਰ ਰਾਤ ਜਦੋਂ ਮੁਜਰਿਮ ਕੁੜੀ ਦੀ ਲਾਸ਼ ਨੂੰ ਵੱਢ ਕੇ ਗੱਡੀ ਵਿੱਚ ਪਾ ਕੇ ਸੁੱਟਣ ਚਲਿਆ ਤਾਂ ਮੁਹੱਲਾ ਵਾਸੀਆ ਵਲੋ ਉਸ ਨੂੰ ਮੌਕੇ ਉੱਤੇ ਫੜ ਲਿਆ ਗਿਆ। ਅਤੇ ਕੁੜੀ ਦੀ ਲਾਸ਼ ਨੂੰ ਦੇਖ ਕੇ ਲੋਕਾਂ ਦੇ ਵਿੱਚ ਗੁੱਸਾ ਵੱਧ ਗਿਆ। ਮੁਹੱਲੇ ਵਾਲਿਆ ਨੇ ਉਸ ਮੁਜਰਿਮ ਨੂੰ ਮੌਕੇ ਉੱਤੇ ਫੜ ਕੇ ਉਸ ਦੀ ਚੰਗੀ ਤਰ੍ਹਾ ਨਾਲ ਕੁਟ ਮਾਰ ਕੀਤੀ । ਲੋਕਾਂ ਦਾ ਕਹਿਣਾ ਸੀ ਕਿ ਇਸ ਨੂੰ ਅਸੀ ਮੌਕੇ ਉੱਤੇ ਹੀ ਮਾਰ ਦੇਣਾ ਹੈ । ਲੋਕਾਂ ਨੇ ਇਸ ਨੂੰ ਕੁੱਟ ਕੇ ਉਸ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਣ ਲੱਗੇ ਕ । ਪਰ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਮੁਜਰਿਮ ਨੂੰ ਬਚਾ ਲਿਆ ਅਤੇ ਹਿਰਾਸਤ ਵਿਚ ਲੈ ਲਿਆ।
ਮੁਹੱਲੇ ਵਾਲਿਆ ਨੇ ਪ੍ਰਸ਼ਾਸਨ ਦੇ ਖਿਲਾਫ ਵੀ ਜੰਮ ਕੇ ਵਿਰੋਧ ਕੀਤਾ। ਮੁਹੱਲੇ ਵਾਲਿਆ ਨੇ ਦੱਸਿਆ ਕਿ ਓਹਨਾ ਨੇ ਪੁਲਿਸ ਮੁਲਾਜਮਾਂ ਨੂੰ ਬਾਰ ਬਾਰ ਕਿਹਾ ਸੀ ਕੇ ਇਸ ਦੇ ਘਰ ਦੇ ਅੰਦਰ ਜਾ ਕੇ ਦੇਖੋ । ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਓਹਨਾ ਦੇ ਕਹਿਣ ਉੱਤੇ ਘਰ ਦੇ ਅੰਦਰ ਜਾ ਕੇ ਦੇਖਦੀ ਤਾਂ ਸ਼ਾਇਦ ਓਹਨਾ ਦੀ ਧੀ ਅੱਜ ਜਿੰਦਾ ਹੁੰਦੀ । ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਓਹਨਾ ਦੱਸਿਆ ਕੇ ਓਹ ਘਰ ਦੇ ਅੰਦਰ ਗਏ ਜ਼ਰੂਰ ਸਨ ਪਰ ਬੱਸ CCTV ਚੈੱਕ ਕਰਨ ।
ਸੋਚਣ ਵਾਲੀ ਗੱਲ ਇਹ ਹੈ ਕਿ ਅਤੇ ਦਿਨ ਇਹੋ ਜਹੇ ਮਾਮਲੇ ਸਾਮ੍ਹਣੇ ਆਉਣ ਦੇ ਬਾਅਦ ਵੀ ਪ੍ਰਸ਼ਾਸਨ ਇਹੋ ਜਹੇ ਮਾਮਲਿਆਂ ਵਿਚ ਢਿੱਲ ਕਿਉ ਵਰਤਦਾ ਹੈ । ਜਾ ਫਿਰ ਕਿ ਦੇਈਏ ਕੇ ਪੁਲਸ ਨੂੰ ਵਿਹਲੇ ਰਹਿ ਕੇ ਆਪਣੀਆ ਤਨਖਾਹਾਂ ਖ਼ਾਨ ਦੀ ਆਦਤ ਪੈ ਗਈ ਹੈ । ਹੁਸ਼ਿਆਰਪੁਰ ਦੇ ਵਿੱਚ ਹੋਏ 5 ਸਾਲ ਦੇ ਮਾਸੂਮ ਨਾਲ ਬਲਾਤਕਾਰ ਤੋਂ ਬਾਅਦ ਸੋਚਿਆ ਸੀ ਕੇ ਪ੍ਰਸ਼ਾਸਨ ਥੋੜਾ ਸਖਤ ਹੋਵੇ ਗਾ ਇਹੋ ਜਹੇ ਮਾਮਲਿਆਂ ਦੇ ਵਿੱਚ । ਪਰ ਅਜਿਹਾ ਕੁਛ ਵੀ ਨਈ ਹੋਇਆ। ਅੱਜ ਫਿਰ ਇਕ 13 ਸਾਲ ਦੀ ਮਾਸੂਮ ਕਿਸੀ ਦੀ ਹਵਸ ਦਾ ਸ਼ਿਕਾਰ ਬਣ ਗਈ।

