ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਗੜਾ ਰੋਡ ਉੱਤੇ ਲੋਕਾਂ ਵੱਲੋਂ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਐਸਜੀਐਲ ਹਸਪਤਾਲ ਦੇ ਬਾਹਰੋਂ ਇੱਕ ਸਾਈਕਲ ਚੋਰੀ ਕਰਕੇ ਲੈ ਕੇ ਜਾ ਰਿਹਾ ਸੀ। ਜਿਸ ਨੂੰ ਲੋਕਾਂ ਵੱਲੋਂ ਮੌਕੇ ਉੱਤੇ ਕਾਬੂ ਕੀਤਾ ਗਿਆ। ਚੋਰ ਨੂੰ ਫੜ ਕੇ ਲੋਕਾਂ ਨੇ ਬੰਨ ਕੇ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਫਿਰ 112 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਚੋਰ ਨੂੰ ਫੜ ਕੇ ਸੱਤ ਨੰਬਰ ਥਾਣੇ ਲੈ ਕੇ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਛੋਟੂ ਹੇਅਰ ਕਟਿੰਗ ਦੇ ਮਾਲਕ ਨੇ ਦੱਸਿਆ ਕਿ ਉਸ ਦਾ ਸਾਈਕਲ ਉਸਦੀ ਦੁਕਾਨ ਦੇ ਬਾਹਰ ਖੜਾ ਸੀ ਅਤੇ ਉਹ ਅੰਦਰ ਕਿਸੇ ਕਸਟਮਰ ਦੀ ਕਟਿੰਗ ਕਰ ਰਿਹਾ ਸੀ ਇਨੀ ਦੇਰ ਨੂੰ ਇਹ ਚੋਰ ਆਇਆ ਅਤੇ ਉਸਦੀ ਸਾਈਕਲ ਲੈ ਕੇ ਜਾ ਲੱਗਾ ਛੋਟੂ ਵੱਲੋਂ ਇਸ ਚੋਰ ਨੂੰ ਮੌਕੇ ਉੱਤੇ ਦੇਖ ਕੇ ਚੀਕ ਚਿਹਾੜਾ ਪਾਇਆ ਗਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ। ਪੀੜਿਤ ਦਾ ਕਹਿਣਾ ਹੈ ਕਿ ਉਸ ਦੇ ਸਾਈਕਲ ਦੀ ਚਾਬੀ ਅਜੇ ਤੱਕ ਉਸਦੀ ਜੇਬ ਦੇ ਵਿੱਚ ਪਈ ਹੋਈ ਹੈ। ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਆਰੋਪੀ ਵੱਲੋਂ ਖੁਦ ਆਪਣਾ ਗੁਨਾਹ ਕਬੂਲਿਆ ਗਿਆ ਹੈ ਉਸ ਨੂੰ ਥਾਣਾ 7 ਲੈ ਜਾਇਆ ਜਾ ਰਿਹਾ ਹੈ ਉਥੇ ਜਾ ਕੇ ਜੋ ਬਣਦੀ ਕਾਰਵਾਈ ਇਸ ਖਿਲਾਫ ਕੀਤੀ ਜਾਵੇਗੀ।

