ਸਮਰਾਲਾ -(ਮਨਦੀਪ ਕੌਰ )- ਪੰਜਾਬ ਦੇ ਸਮਰਾਲਾ ਤੋਂ ਇੱਕ ਦਿਲ ਨੂੰ ਦਿਲਾਉਣ ਵਾਲੀ ਖ਼ਬਰ ਸਾਮ੍ਹਣੇ ਆ ਰਹੀ ਹੈ । ਜਿੱਥੇ ਇਕ CIA ਸਟਾਫ਼ ਦੇ ਮੁਖੀ ਨੂੰ ਇੱਕ ਗੈਂਗਸਟਰ ਵਲੋ ਗੋਲੀ ਮਾਰ ਦਿੱਤੀ ਗਈ । ਦੱਸ ਦਈਏ ਤਕਰੀਬਨ ਇਕ ਹਫਤਾ ਪਹਿਲਾ ਪਿੰਡ ਮਾਨਕੀ ਦੇ ਵਿੱਚ ਹੋਏ ਕਬੱਡੀ ਖਿਡਾਰੀ ਦੇ ਕਤਲ ਦੇ ਸੰਬੰਧ ਦੇ ਵਿੱਚ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਿਸ ਦੇ ਤਹਿਤ ਉਹਨਾਂ ਨੂੰ ਵਾਰਦਾਤ ਦੇ ਵਿੱਚ ਇਸਤੇਮਾਲ ਕੀਤੇ ਹੋਏ ਹਥਿਆਰ ਦੀ ਰਿਕਵਰੀ ਦੇ ਲਈ ਇਕ ਬੰਦ ਜਗ੍ਹਾ ਉੱਤੇ ਲੈ ਕੇ ਗਈ।
ਜਿੱਥੇ ਓਹਨਾ ਦੋ ਗੈਂਗਸਟਰਾਂ ਦੇ ਵੱਲੋਂ CIA ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਿਸ ਵਿਚ CIA ਸਟਾਫ਼ ਦੇ ਮੁੱਖੀ ਸਬ ਇੰਸਪੈਕਟਰ ਨਰਪਿੰਦਰ ਸਿੰਘ ਦੇ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਵਾਬੀ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ। ਜਿਸ ਦੀ ਕਾਰਵਾਈ ਦੇ ਵਿੱਚ ਗੈਂਗਸਟਰ ਕਰਨ ਮਾਦਪੁਰ ਵੀ ਜਖਮੀ ਹੋ ਗਿਆ ਜਦਕਿ ਦੂਜੇ ਵੱਲੋਂ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਉਹ ਵੀ ਜ਼ਖਮੀ ਹੋ ਗਿਆ।
ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਉਹਨਾਂ ਨੇ ਇਹਨਾਂ ਗੈਂਗਸਟਰਾਂ ਨੂੰ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਵਿੱਚ ਦੋ ਮੁੱਖ ਮੁਜਰਿਮ ਹਰਕਰਨ ਸਿੰਘ ਉਰਫ ਕਰਨ ਨਿਵਾਸੀ ਮਾਦਪੁਰ, ਗੁਰਤੇਜ ਸਿੰਘ ਉਰਫ ਤੇਜ਼ੀ ਵਾਸੀ ਚੱਕ ਪਿੰਡ ਸਰਾਏ , ਰਾਜਵੀਰ ਸਿੰਘ ਪਿੰਡ ਚੱਕ ਸਰਾਏ, ਜਸਪ੍ਰੀਤ ਸਿੰਘ ਉਰਫ ਜੱੱਸੂ, ਨਿਵਾਸੀ ਮਾਧਪੁਰ ਰੂਪ ਵਿੱਚ ਪਹਿਚਾਨ ਹੋਈ ਹੈ।
ਪੁੱਛ ਕਿਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਹਥਿਆਰ ਬਰਾਮਦੀ ਦੇ ਲਈ ਸਰਹੰਦ ਨਹਿਰ ਤੇ ਨੀਲੋ ਪੁੱਲ ਨੇੜੇ ਕੁੱਬੇ ਟੋਲ ਪਲਾਜ਼ਾ ਦੇ ਇੱਕ ਬਾਂਧ ਇਮਾਰਤ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਵੱਲੋਂ 32 ਬੋਰ ਦਾ ਹਥਿਆਰ ਜੋ ਕਿ ਲਕਾਇਆ ਗਿਆ ਸੀ ਉਸ ਨੂੰ ਲੈ ਕੇ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਹਨੂੰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਗਿਰਫਤਾਰ ਕੀਤੇ ਗਏ ਮੁੱਖ ਦੋਸ਼ੀ ਤੋਂ ਪੁੱਛ ਗਿੱਛ ਤੋਂ ਬਾਅਦ ਪਤਾ ਚੱਲਿਆ ਕਿ ਪਿੰਡ ਮਾਣਕੀ ਦੇ ਧਰਮਵੀਰ ਸਿੰਘ ਉਰਫ ਧਰਮਾ ਅਤੇ ਉਸ ਦੇ ਸਾਥੀਆਂ ਨੇ ਗੈਂਗਸਟਰ ਕਰਨ ਮਾਦਪੁਰ ਦੇ ਪਿਤਾ ਉੱਤੇ ਹਮਲਾ ਕੀਤਾ ਸੀ। ਇਸ ਦੁਸ਼ਮਣੀ ਦੇ ਚਲਦਿਆਂ ਧਰਮਵੀਰ ਸਿੰਘ ਉਰਫ ਧਰਮਾ ਅਤੇ ਕਰਨ ਮਾਦਪੁਰ ਉੱਥੇ ਗੋਲੀਆਂ ਚਲਾਉਣ ਲਈ ਪਿੰਡ ਮਾਣਕੀ ਗਏ ਸਨ। ਹਮਲੇ ਦੇ ਦੌਰਾਨ ਧਰਮਵੀਰ ਸਿੰਘ ਉਫ ਧਰਮਾ ਨੂੰ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਚਲਦੇ ਪਿੱਛੇ ਖੜੇ ਗੁਰਿੰਦਰ ਸਿੰਘ ਉਰਫ ਕਿੰਦਾ ਨੂੰ ਵੀ ਗੋਲੀ ਲੱਗ ਗਈ ਜਿਸ ਦੇ ਵਿੱਚ ਉਹ ਮਾਰਿਆ ਗਿਆ।

