ਜਲੰਧਰ -(ਮਨਦੀਪ ਕੌਰ)- DAV ਕਾਲਜ ਦੇ 16 ਸਾਲਾਂ ਵਿਦਿਆਰਥੀ ਨੇ ਜਲੰਧਰ ਕਪੂਰਥਲਾ ਰੇਲਵੇ ਲਾਈਨ ਉੱਤੇ ਟਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਰਜਿੰਦਰ ਸਿੰਘ ਨਿਵਾਸੀ ਪਿੰਡ ਨਾਗਰਾ ਸ਼ਿਵ ਨਗਰ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਆਪਣੀ ਆਖਰੀ ਪੋਸਟ ਪਾਈ ਸੀ ਯੁਵਕ ਨੇ ਪੋਸਟ ਵਿੱਚ ਲਿਖਿਆ ਸੀ ਕਿ ਉਹ ਆਪਣੀ ਜੀਵਨ ਲੀਲਾ ਖਤਮ ਕਰਨ ਜਾ ਰਿਹਾ ਹੈ ਅਤੇ ਆਪਣੇ ਪਰਿਵਾਰ ਨੂੰ ਆਖਰੀ ਵਾਰ ਅਲਵਿਦਾ ਕਹਿੰਦੇ ਹੋਏ I Love U ਲਿਖਿਆ। ਅੱਗੇ ਪੋਸਟ ਵਿੱਚ ਉਸਨੇ ਲਿਖਿਆ ਕਿ ਉਹ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਜੀਆਰਪੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਕਰਮਚਾਰੀ ਹੀਰਾ ਲਾਲ ਨੇ ਦੱਸਿਆ ਕਿ ਸੂਚਨਾ ਮਿਲਨ ਉੱਤੇ ਟੀਮ ਘਟਨਾ ਸਥਲ ਉੱਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਰਜਿੰਦਰ ਸਿੰਘ ਡੀਏਵੀ ਕਾਲਜ ਵਿੱਚ ਪੜਦਾ ਸੀ ਅਤੇ ਕਿਸੀ ਪਰੇਸ਼ਾਨੀ ਦੇ ਚਲਦੇ ਉਸਨੇ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਰਜਿੰਦਰ ਦੀ ਦੇਹ ਨੂੰ ਸਿਵਿਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਪੁਲਿਸ ਨੇ ਕਿਹਾ ਕਿ ਅੱਗੇ ਦੀ ਕਾਰਵਾਈ ਪਰਿਵਾਰ ਦੇ ਬਿਆਨਾ ਦੇ ਆਧਾਰ ਉੱਤੇ ਹੀ ਕੀਤੀ ਹੈ ਜਾਵੇਗੀ ।