ਅੰਮ੍ਰਿਤਸਰ-(ਮਨਦੀਪ ਕੌਰ )- ਅੱਜ ਦੇ ਦੌਰ ਵਿਚ ਹਨੀ ਟ੍ਰੈਪ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ I ਦਰਅਸਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਮੋਗਾ ਵਿਖੇ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਮਣੇ ਆਇਆ ਹੈ I ਅੰਮ੍ਰਿਤਸਰ ਤੋਂ ਲਾੜਾ ਸਾਜ ਧੱਜ ਕੇ ਅਤੇ ਸਿਹਰਾ ਬਨ ਕੇ ਬਰਾਤ ਲੈ ਕੇ ਲਾੜੀਦੇ ਪਰਿਵਾਰਿਕ ਮੈਂਬਰਾਂ ਵਲੋਂ ਦੱਸੀ ਜਗਾਹ ਉੱਤੇ ਪਹੁੰਚਿਆ I ਓਥੇ ਨਾ ਤਾ ਉਸ ਨੂੰ ਲਾੜੀ ਮਿਲੀ ਅਤੇ ਨਾ ਹੀ ਲਾੜੀ ਦਾ ਘਰ I ਇਹ ਦੇਖ ਕੇ ਲਾੜੇ ਵਾਲਿਆਂ ਨੂੰ ਵਿਸ਼ਵਾਸ ਤਕ ਨਹੀਂ ਹੋਇਆ I ਇਸ ਦੌਰਾਨ ਜਦੋ ਮੁੰਡੇ ਵਾਲਿਆਂ ਨੇ ਕੁੜੀ ਦੀ ਫੋਟੋ ਮੋਹਲੇ ਵਾਲਿਆ ਨੂੰ ਦਿਖਾਈ ਤਾ ਓਹਨਾ ਕਿਹਾ ਕੇ ਇਹ ਕੁੜੀ ਸਾਡੇ ਮੁਹੱਲੇ ਹੈ ਹੀ ਨਹੀਂ I ਤਾ ਇਹ ਸੁਨ ਕੇ ਮੁੰਡੇ ਵਾਲੇ ਹੈਰਾਨ ਰਹਿ ਗਏ I
ਇਸ ਸਬੰਧ ਵਿਚ ਮੁੰਡੇ ਦੀ ਭਰਜਾਈ ਨੇ ਦੱਸਿਆ ਕੇ ਉਸ ਦੀ ਕੁੜੀ ਵਾਲਿਆਂ ਨਾਲ ਵਿਆਹ ਦੀਆਂ ਤਿਆਰੀਆਂ ਸਬਣਾਦੀ ਰੋਜ਼ ਗੱਲ ਬਾਤ ਹੁੰਦੀ ਸੀ I ਪਰ ਜਦੋ ਉਹ ਬਰਾਤ ਲੈ ਕੇ ਮੋਗੇ ਆਏ ਤਾ ਨਾ ਤਾ ਓਹਨਾ ਨੂੰ ਮੁਹੱਲਾ ਮਿਲਿਆ ਅਤੇ ਨਾ ਹੀ ਕੁੜੀ ਵਾਲਿਆਂ ਦਾ ਘਰ I ਮੁੰਡੇ ਦੀ ਭਰਜਾਈ ਨੇ ਦੱਸਿਆ ਕੇ ਉਹ ਕਰੀਬਨ 15 – 20 ਸਾਲ ਪਹਿਲਾ ਮੋਗੇ ਆਈਸੀ I ਮਾਹੌਲ ਬਾਦਲ ਜਾਣ ਕਾਰਨ ਉਸ ਨੂੰ ਮੁਹੱਲੇ ਦਾ ਪਤਾ ਨਹੀਂ ਲੱਗ ਰਿਹਾ I ਓਹਨਾ ਕਿਹਾ ਜਦੋ ਵੀ ਫੋਨ ਉੱਤੇ ਗੱਲ ਹੁੰਦੀ ਸੀ ਤਾ ਉਹ ਕਹਿ ਦਿੰਦੇ ਸਨ ਕੇ ਬੱਸ ਸਟੈਂਡ ਦੇ ਕੋਲ 6 ਨੰਬਰ ਵਾਲੀ ਗਲੀ ਵਿਚ ਸਾਡਾ ਘਰ ਹੈ I ਪਰ ਪਤਾ ਕਾਰਨ ਉੱਤੇ ਪਤਾ ਲੱਗਾ ਕੇ ਨਾ ਤਾ ਐਥੇ ਐਡਾ ਦਾ ਕੋਈ ਪਰਿਵਾਰ ਰਹਿੰਦਾ ਹੈ ਅਤੇ ਨਾ ਹੀ ਓਹਨਾ ਇਸ ਤਰਾਂ ਦੀ ਸ਼ਕਲ ਵਾਲੀ ਕੋਈ ਕੁੜੀ ਇਥੇ ਦੇਖੀ ਹੈ I ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਓਹਨਾ ਨਾਲ ਧੋਖਾ ਹੋਇਆ ਹੈ I
ਇਸ ਸਬੰਧ ਵਿਚ ਮੁੰਡੇ ਦੇ ਪਿਤਾ ਸੁਖਜੀਤ ਸਿੰਘ ਨਾਲ ਗੱਲ ਬਾਤ ਕੀਤੀ ਤਾ ਓਹਨਾ ਦੱਸਿਆ ਕੇ ਉਹ ਆਪਣੇ ਮੁੰਡੇ ਨੂੰ ਮੋਗਾ ਵਿਖੇ ਵਿਆਹੁਣ ਲਈ ਆਇਆ ਸੀ I ਪਰ ਸਵੇਰੇ ਤੋਂ ਹੀ ਉਹ ਘੁੰਮਣ ਘੇਰੀਆਂ ਵਿਚ ਪਏਹੋਏ ਹਨ I ਇਥੇ ਨਾ ਤਾ ਓਹਨਾ ਨੂੰ ਕੁੜੀ ਦਾ ਪਰਿਵਾਰ ਲੱਭ ਰਿਹਾ ਹੈ ਨਾ ਤਾ ਦਿੱਤਾ ਹੋਇਆ ਪਤਾ I ਓਹਨਾ ਕਿਹਾ ਕੇ ਜੋ ਲੜਕੀ ਵਲੋਂ ਕਾਰਡ ਬਣਵਾਏ ਗਏ ਹਨ ਉਹ ਪੈਲੇਸ ਵੀ ਨਹੀਂ ਲੱਭ ਰਿਹਾ I ਇਸ ਸਬੰਧ ਵਿਚ ਪਰਿਵਾਰਿਕ ਮੈਂਬਰਾਂ ਨੇ ਗੁਹਾਰ ਲਗਾਈ ਹੈ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲ ਸਕੇ ਤਾ ਜੋ ਇਹੋ ਜਿਹਾ ਅਗੇ ਤੋਂ ਕਿਸੀ ਨਾਲ ਵੀ ਨਾ ਹੋ ਸਕੇ I