ਬਠਿੰਡਾ -(ਮਨਦੀਪ ਕੌਰ )- ਬਠਿੰਡਾ ਦੇ ਸਿਵਲ ਏਅਰਪੋਰਟ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ । ਜਿੱਥੇ ਇੱਕ ਮਹਿਲਾ ਦੇ ਕੋਲੋਂ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਫੜੀ ਗਈ ਔਰਤ ਹਰਿਆਣਾ ਜ਼ਿਲ੍ਹੇ ਸਿਰਸਾ ਦੀ ਰਹਿਣ ਵਾਲੀ ਹੈ । ਇਹ ਮਹਿਲਾ ਬਠਿੰਡਾ ਤੋਂ ਦਿੱਲੀ ਦੀ ਫਲਾਈਟ ਫੜਨ ਵਾਸਤੇ ਆਈ ਸੀ।
ਜਿਸ ਨੂੰ ਸੁਰੱਖਿਆ ਕਰਮੀਆਂ ਨੇ ਸ਼ੱਕ ਦੇ ਆਧਾਰ ਉੱਤੇ ਰੋਕ ਕੇ ਉਸਦੇ ਬੈਗ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚੋਂ ਚਾਰ ਕਾਰਤੂ ਬਰਾਮਦ ਕੀਤੇ ਗਏ ਜਿਸ ਨੂੰ ਦੇਖ ਕੇ ਉਥੋਂ ਦੇ ਸੁਰੱਖਿਆ ਕਰਮੀਆਂ ਦੇਵੀ ਹੋਸ਼ ਉੱਡ ਗਏ। ਜਿਸ ਤੋਂ ਬਾਅਦ ਮਹਿਲਾ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਜਿੰਦਾ ਕਾਰਤੂਸ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਫਿਲਹਾਲ ਇਹ ਕੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮਹਿਲਾ ਇਹ ਕਾਰਤੂਸ ਕਿੱਥੋਂ ਲੈ ਕੇ ਆਈ ਸੀ ਅਤੇ ਇਸਦਾ ਇਸਤੇਮਾਲ ਇਸ ਜਗ੍ਹਾ ਕਰਨਾ ਸੀ। ਪੁਲਿਸ ਨੇ ਮਾਮਲੇ ਦੇ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।