ਚੰਡੀਗੜ੍ਹ -(ਮਨਦੀਪ ਕੌਰ )- ਪੰਜਾਬ ਦੇ CM ਭਗਵੰਤ ਮਾਨ ਵੱਲੋਂ ਅੱਜ ਇਕ ਹੋਰ ਅਹਿਮ ਮੀਟਿੰਗ 3 ਜੂਨ ਨੂੰ ਹੋਵੇਗੀ। ਇਹ ਮੀਟਿੰਗ ਕਰੀਬਨ 12 ਵਜੇ ਹੋਵੇਗੀ। ਇਹ ਮੀਟਿੰਗ ਸੀਐਮ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਸਥਾਨ ਉੱਤੇ ਹੋਵੇਗੀ । ਮੀਟਿੰਗ ਕਿਸ ਕਾਰਨ ਰੱਖੀ ਗਈ ਹੈ ਇਸਦਾ ਹਜੇ ਤੱਕ ਕੋਈ ਵੀ ਏਜੰਡਾ ਕਲੀਅਰ ਨਹੀਂ ਕੀਤਾ ਗਿਆ। ਪਰ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।
ਇਸ ਤੋਂ ਪਹਿਲਾਂ ਕੱਲ ਹੀ ਮੰਤਰੀ ਮੰਡਲ ਦੀ ਬੈਠਕ ਹੋਈ ਸੀ। ਜਿਸ ਵਿੱਚ “ਲੈਂਡ ਪੁਲਿੰਗ “ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਤੇ ਹੋਰ ਵੀ ਕਈ ਮਹੱਤਵਪੂਰਨ ਫੈਸਲੇ ਲਏ ਗਏ ਸਨ। ਅੱਜ ਦੀ ਇਸ ਵੱਡੀ ਮੀਟਿੰਗ ਤੋਂ ਬਾਅਦ ਵੀ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।