ਜਲੰਧਰ -(ਮਨਦੀਪ ਕੌਰ )- ਪੰਜਾਬ ਵਿੱਚ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਸਵੇਰੇ ਸਵੇਰੇ ਮੌਸਮ ਵਿੱਚ ਆਏ ਅਚਾਨਕ ਬਦਲਾਵ ਦੇ ਕਾਰਨ ਲੋਕਾਂ ਨੂੰ ਫੋਨ ਉੱਤੇ ਸੰਦੇਸ਼ ਮਿਲਣੇ ਸ਼ੁਰੂ ਹੋ ਗਏ ਹਨ। ਜਿਸ ਵਿੱਚ ਅਗਲੇ 24 ਘੰਟੇ ਵਿੱਚ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੇ ਲਈ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਪੰਜਾਬ ਸਟੇਟ ਡਿਜਾਸਟਰ ਮੈਨੇਜਮੈਂਟ ਅਥੋਰਟੀ ਦੇ ਹਵਾਲੇ ਤੋਂ ਭੇਜੇ ਗਏ ਇਹਨਾਂ ਮੈਸੇਜਾਂ ਵਿੱਚ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਅਗਲੇ 24 ਘੰਟੇ ਦੇ ਅੰਦਰ ਅੰਦਰ ਅੰਮ੍ਰਿਤਸਰ ,ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਪਠਾਨਕੋਟ ਅਤੇ ਤਰਨ ਤਰਨ ਦੇ ਕੁਛ ਇਲਾਕਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਜਦੀ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਤਾਂ ਤੁਰੰਤ ਪੰਜਾਬ ਸਟੇਟ ਡਿਜਾਸਟਰ ਮੈਨੇਜਮੈਂਟ ਅਥੋਰਟੀ ਨੂੰ 112 ਨੰਬਰ ਤੇ ਕਾਲ ਕਰੋ।
ਇਸ ਤੋਂ ਪਹਿਲੇ ਸਵੇਰੇ ਕਰੀਬ 5:30 ਵੀ ਲੋਕਾਂ ਦੇ ਫੋਨ ਉੱਤੇ ਸੰਦੇਸ਼ ਭੇਜਿਆ ਗਿਆ ਸੀ ਕਿ ਅਗਲੇ ਤਿੰਨ ਘੰਟੇ ਦੇ ਅੰਦਰ ਅੰਮ੍ਰਿਤਸਰ ,ਗੁਰਦਾਸਪੁਰ, ਹੁਸ਼ਿਆਰਪੁਰ ,ਜਲੰਧਰ, ਕਪੂਰਥਲਾ, ਲੁਧਿਆਣਾ ,ਮਲੇਰਕੋਟਲਾ, ਰੂਪਨਗਰ , ਸੰਗਰੂਰ,ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਕੁਝ ਸਥਾਨਾਂ ਤੇ ਗਰਜਨ ਅਤੇ ਬਿਜਲੀ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਉਥੇ ਹੀ ਮੌਸਮ ਵਿਭਾਗ ਨੇ ਸਵੇਰੇ ਕਰੀਬ 8 ਵਜੇ ਦੁਬਾਰਾ ਮੈਸੇਜ ਕਰਕੇ ਅਲਰਟ ਕੀਤਾ ਹੈ। ਕਿ ਪਟਿਆਲਾ ਮੁਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (40 ਤੋਂ 50 ਪ੍ਰਤਿ ਕਿਲੋਮੀਟਰ ਪ੍ਰਤਿ )ਘੰਟੇ ਦੀ ਰਫਤਾਰ ਦੇ ਨਾਲ ਚੱਲਣ ਦੀ ਸੰਭਾਵਨਾ ਜਿਤਾਈ ਗਈ ਹੈ। ਵਿਭਾਗ ਨੇ ਇਹਨਾਂ ਜਿੰਨੀਆਂ ਦੇ ਲਈ ਸਵੇਰੇ 10 ਤੱਕ ਅਲਰਟ ਵੀ ਜਾਰੀ ਕੀਤਾ ਹੈ। ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀਏ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਅੱਜ ਪਠਾਨਕੋਟ ,ਹੁਸ਼ਿਆਰਪੁਰ ,ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ ,ਸੰਗਰੂਰ ,ਨਵਾਂ ਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ,ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ ,ਬਠਿੰਡਾ, ਮਾਨਸਾ ,ਬਰਨਾਲਾ ,ਫਾਜ਼ਿਲਕਾ ਅਤੇ ਮੁਕਤਸਰ ਦੇ ਵਿੱਚ ਮੀਹ ਦੀ ਸੰਭਾਵਨਾ ਜਤਾਈ ਹੈ ।ਵਿਭਾਗ ਦੇ ਵੱਲੋਂ ਅੱਜ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ,ਜਲੰਧਰ, ਲੁਧਿਆਣਾ ,ਸੰਗਰੂਰ, ਨਵਾਂਸ਼ਹਿਰ,ਰੂਪਨਗਰ ,ਐਸਏਐਸ ਨਗਰ, ਮੋਹਾਲੀ, ਫਤਿਹ ਗੜ੍ਹ ਸਾਹਿਬ, ਅਤੇ ਪਟਿਆਲਾ ਦੇ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਅੰਮ੍ਰਿਤਸਰ ਤਰਨ ਤਾਰਨ, ਫਿਰੋਜ਼ਪੁਰ ,ਮੋਗਾ, ਫਰੀਦਕੋਟ ,ਬਠਿੰਡਾ ,ਮਾਨਸਾ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ।