ਜਲੰਧਰ -(ਮਨਦੀਪ ਕੌਰ )- ਪਾਰਟੀ ਦੇ ਸੀਨੀਅਰ ਨੇਤਾ ਅਤੇ ਐਕਸ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਮੌਜੂਦ ਰਹੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੈ । ਦਰਅਸਲ ਪਾਰਟੀ ਵਿੱਚ ਇੱਕ ਉਦਯੋਗਪਤੀ ਅਤੇ ਜ਼ਿੰਮੇਦਾਰ ਨਾਗਰਿਕ ਨਿਤਿਨ ਕੋਹਲੀ ਨੂੰ ਸ਼ਾਮਿਲ ਕੀਤਾ ਗਿਆ ਹੈ। ਜਦੋਂ ਦੀ ਪੰਜਾਬ ਦੇ ਵਿੱਚ ਆਪ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਨਿਤਿਨ ਕੋਹਲੀ ਚੰਗੇ ਕੰਮ ਕਰਦੇ ਨਜ਼ਰ ਆ ਰਹੇ ਹਨ। ਮਨੀਸ਼ ਸਿਸੋਦੀਆ ਜੀ ਨੇ ਕਿਹਾ ਹੈ ਕਿ ਨਿਤਿਨ ਕੋਹਲੀ ਪੰਜਾਬ ਦੇ 2.5 ਹਜਾਰ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਹਨ।
ਮਨੀਸ਼ ਸਿਸੋਦੀਆ ਨੇ ਅੱਜ ਨਿਤਿਨ ਕੋਹਲੀ ਨੂੰ ਸੇਂਟਰ ਹਲਕੇ ਦਾ ਇਨਚਾਰਜ ਨਿਯੁਕਤ ਕੀਤਾ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਤਿਨ ਕੋਹਲੀ ਹਮੇਸ਼ਾ ਆਪ ਪਾਰਟੀ ਦੇ ਕੰਮਾਂ ਲਈ ਐਕਟਿਵ ਰਹੇ ਹਨ ਪਰ ਅੱਜ ਉਪਚਾਰਿਕ ਤਰੀਕੇ ਨਾਲ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਚਲਾਈ ਗਈ ਮੁਹਿੰਮ ਦੀ ਲੋਕ ਸਹਾਰਨਾ ਕਰ ਰਹੇ ਹਨ। ਸਕੂਲਾਂ ਨੂੰ ਡਿਵੈਲਪ ਕਰਕੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਦਾ ਨਾਮ ਲਏ ਬਿਨਾ ਉਹਨਾਂ ਆਖਿਆ ਕਿ ਆਪ ਪਾਰਟੀ ਦੇ ਇੱਕ ਵਿਧਾਇਕ ਨੇ ਆਮ ਪਬਲਿਕ ਦਾ ਭਰੋਸਾ ਤੋੜਿਆ ਹੈ। ਇਹ ਉਸ ਵਿਧਾਇਕ ਲਈ ਦੁਰਭਾਗਿਆ ਦੀ ਗੱਲ ਹੈ ਕਿ ਉਹ ਆਮ ਪਾਰਟੀ ਦੇ ਨਿਯਮਾਂ ਤੇ ਨਹੀਂ ਚੱਲ ਸਕਿਆ। ਜਿਸ ਦੇ ਚਲਦੇ ਸਰਕਾਰ ਨੂੰ ਇਸ ਵਿਧਾਇਕ ਖਿਲਾਫ ਸਖਤ ਐਕਸ਼ਨ ਲੈਣਾ ਪਿਆ।