ਜਲੰਧਰ -(ਮਨਦੀਪ ਕੌਰ )- ਜਲੰਧਰ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਭਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਆਪ ਵਿਧਾਇਕ ਰਮਨ ਅਰੋੜਾ ਦੇ ਨਾਲ ਮਿਲੇ ਲੋਕ ਜੋ ਕਿ ਕਿਸੇ ਟਾਈਮ ਤੇ ਰਮਨ ਅਰੋੜਾ ਦੀ ਚਾਪਲੂਸੀ ਕਰਦੇ ਸਨ ਉਹ ਸਰਕਾਰੀ ਗਵਾਹ ਬਣਨ ਲਈ ਤਿਆਰ ਹੋ ਗਏ ਹਨ। ਦੱਸ ਦਈਏ ਕਰੀਬਨ ਇੱਕ ਦਰਜਨ ਦੇ ਲੋਕ ਸਰਕਾਰੀ ਗਵਾਹ ਬਣਨ ਲਈ ਤਿਆਰ ਹਨ ਜੋ ਰਮਨ ਅਰੋੜਾ ਦੇ ਨਾਲ ਹੇਰਾ ਫੇਰੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਸਨ।
ਦੱਸ ਦਈਏ ਰਮਨ ਅਰੋੜਾ ਅਜੇ ਤੱਕ ਵੀ ਰਿਮਾਂਡ ਵਿੱਚ ਹਨ ਅਤੇ ਵਿਜੀਲੈਂਸ ਬਿਊਰੋ ਲਗਾਤਾਰ ਉਹਨਾਂ ਤੋਂ ਪੁੱਛਗਿਛ ਕਰ ਰਹੀ ਹੈ। ਪਿਛਲੇ ਦਿਨੀ ਜਿਵੇਂ ਆਪ ਪਾਰਟੀ ਸੀਐਮ ਭਗਵੰਤ ਮਾਨ ਨੇ ਵਿਜੀਲੈਂਸ ਤੇ ਸੀਨੀਅਰ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਸੀ । ਅਤੇ ਜਿਸ ਤਰ੍ਹਾਂ ਦੇ ਨਾਲ ਤਹਿਸੀਲਦਾਰਾਂ ਦੇ ਭਰਿਸ਼ਟਾਚਾਰ ਅੱਗੇ ਵੀ ਸਖਤ ਸਟੈਂਡ ਲਿਆ ਇਸ ਸਭ ਨੂੰ ਦੇਖ ਕੇ ਵਿਜੀਲੈਂਸ ਦੇ ਅਧਿਕਾਰੀ ਵੀ ਫੂਕ ਫੂਕ ਕੇ ਆਪਣਾ ਕਦਮ ਰੱਖ ਰਹੇ ਹਨ। ਅਤੇ ਰਮਨ ਅਰੋੜਾ ਦੀ ਕੇਸ ਨੂੰ ਮਜਬੂਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ।
ਦੱਸ ਦਈਏ ਕਿ ਭਰਿਸ਼ਟਾਚਾਰ ਦੇ ਇਸ ਮਾਮਲੇ ਦੇ ਵਿੱਚ ਵਿਧਾਇਕ ਰਮਨ ਅਰੋੜਾ ਦੇ ਨਾਲ ਰਹਿਣ ਵਾਲੇ ਤਕਰੀਬਨ ਇੱਕ ਦਰਜਨ ਲੋਕਾਂ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਾਹਿਰ ਕੀਤੀ ਹੈ। ਇਹਨਾਂ ਇੱਕ ਦਰਜਨ ਲੋਕਾਂ ਦੇ ਵਿੱਚ ਵਿਧਾਇਕ ਰਮਨ ਅਰੋੜਾ ਦਾ ਖਾਸਮ ਖ਼ਾਸ ਪੁਲਿਸ ਵਾਲਾ ਵੀ ਸ਼ਾਮਿਲ ਹੈ। ਕਿਉਂਕਿ ਵਿਜੀਲੈਂਸ ਬਿਊਰੋ ਵੀ ਇਸ ਪੁਲਿਸ ਵਾਲੇ ਨੂੰ ਤਲਬ ਕਰਨ ਦੀ ਰਡਾਰ ਵਿੱਚ ਸੀ । ਵਿਧਾਇਕ ਰਮਨ ਅਰੋੜਾ ਦਾ ਪੀਏ ਰੋਹਿਤ ਕਪੂਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੇ ਰਾਜ ਖੋਲ ਸਕਦਾ ਹੈ। ਰਮਨ ਅਰੋੜਾ ਦੇ ਰਿਹਾਇਸ਼ ਅਤੇ ਦਫਤਰ ਦੇ ਵਿੱਚ ਜੋ ਵੀ ਭਰਿਸ਼ਟਾਚਾਰ ਦੇ ਖਿਲਾਫ ਡੀਲਾਂ ਹੁੰਦੀਆਂ ਸਨ ਉਹਨਾਂ ਸਾਰਿਆਂ ਦੀ ਜਾਣਕਾਰੀ ਪੀਏ ਰੋਹਿਤ ਕਪੂਰ ਦੇ ਕੋਲ ਹੁੰਦੀ ਸੀ।
ਵਿਜੀਲੈਂਸ ਦੀ ਟੀਮ ਜਿਵੇਂ ਅਰੋੜਾ ਦੇ ਰਿਸ਼ਤੇਦਾਰਾਂ ਉੱਪਰ ਆਪਣਾ ਸ਼ਿਕੰਜਾ ਕੱਸ ਰਹੀ ਹੈ ਉਸਨੂੰ ਦੇਖਦੇ ਹੋਏ ਵਿਧਾਇਕ ਦੇ ਬੇਹਦ ਕਰੀਬੀ ਵੀ ਉਸ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ ਹਨ। ਇਸ ਟਾਈਮ ਉਹ ਰਮਨ ਅਰੋੜਾ ਦਾ ਸਾਥ ਛੱਡ ਕੇ ਵਿਜੀਲੈਂਸ ਨੂੰ ਸਾਰੀ ਖੁਫੀਆ ਜਾਣਕਾਰੀ ਦੇਣ ਲਈ ਤਿਆਰ ਹਨ । ਰਮਨ ਅਰੋੜਾ ਨੇ ਕਿਹੜੀਆਂ ਜਮੀਨਾਂ ਜਾਇਦਾਦ ਕਿਹੜਾ ਕਿਹੜਾ ਦੇ ਨਾਮ ਤੇ ਕਰਵਾਈਆਂ ਉਸ ਦੀ ਜਾਣਕਾਰੀ ਵੀ ਇਸ ਵਿੱਚ ਸ਼ਾਮਿਲ ਹੈ। ਇਹਨਾਂ ਦੇ ਵਿੱਚ ਰਮਨ ਅਰੋੜਾ ਦਾ ਕੁੜਮ ਵੀ ਸ਼ਾਮਿਲ ਹੈ ਜੋ ਕਿ ਅਜੇ ਤੱਕ ਅੰਡਰਗਰਾਉਂਡ ਹੈ। ਪੁਲਿਸ ਸਟੇਸ਼ਨ ਦੇ ਵਿੱਚ ਪਿਛਲੇ ਦੋ ਢਾਈ ਸਾਲ ਤੱਕ ਜਿੰਨੀਆਂ ਵੀ ਐਫ ਆਈਆਰ ਦਰਜ ਹੋਈਆਂ ਹਨ ਵਿਜੀਲੈਂਸ ਦੀ ਟੀਮ ਉਹਨਾਂ ਸਭ ਦੀ ਜਾਂਚ ਹੋਣ ਵਾਲੇ ਸਮੇਂ ਦੇ ਵਿੱਚ ਕਰ ਸਕਦੀ ਹੈ। ਕਿਉਂਕਿ ਉਹ ਐਫ ਆਈ ਆਰ ਦਰਜ ਕਰਾਉਣ ਦੇ ਵਿੱਚ ਵੀ ਭਰਿਸ਼ਟਾਚਾਰ ਦਾ ਬਹੁਤ ਜਿਆਦਾ ਬੋਲਬਾਲਾ ਰਿਹਾ ਹੈ । ਬੇਨਾਮੀ ਜਾਇਦਾਦਾਂ ਵਿੱਚ ਵੀ ਜਿਹੜੇ ਲੋਕ ਸ਼ਾਮਿਲ ਹੋਣਗੇ ਵਿਜੀਲੈਂਸ ਦੀ ਟੀਮ ਉਹਨਾਂ ਉੱਪਰ ਵੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਵਿਜੀਲੈਂਸ ਦੀ ਟੀਮ ਰਮਨ ਅਰੋੜਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਦੁਬਾਰਾ ਉਸਦਾ ਰਿਮਾਂਡ ਲਵੇਗੀ।। ਕਿਉਂਕਿ ਅਜੇ ਤੱਕ ਕਈ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਵਿਜੀਲੈਂਸ ਦੀ ਟੀਮ ਰਮਨ ਅਰੋੜਾ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹੈ।