ਪੰਜਾਬ -(ਮਨਦੀਪ ਕੌਰ)- ਪੰਜਾਬ ਵਿੱਚ ਗਰਮੀ ਲਗਾਤਾਰ ਆਪਣੇ ਤੇਵਰ ਦਿਖਾ ਰਹੀ ਹੈ। ਅਤੇ ਲਗਾਤਾਰ ਗਰਮੀ ਵਿੱਚ ਵਾਧਾ ਹੁੰਦਾ ਜਾ ਰਿਹਾ। ਇਸੇ ਗਰਮੀ ਦੇ ਵਿੱਚ ਆਮ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ 30 ਮਈ ਤੱਕ ਪੰਜਾਬ ਦੇ ਵਿੱਚ ਗਰਮੀ ਦਾ ਅਲਰਟ ਨਹੀਂ ਹੈ। ਪਰ ਪੰਜਾਬ ਦੇ ਅੱਜ 10 ਜ਼ਿਲਿਆਂ ਦੇ ਵਿੱਚ ਤੂਫਾਨ ਦੇ ਨਾਲ ਨਾਲ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ।
ਇਸੇ ਦੇ ਨਾਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ 30 ਮਈ ਜਾਨੀ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਮੀਹ ਹਨੇਰੀ ਕਦੇ ਵੀ ਆ ਸਕਦੇ ਹਨ। ਪੰਜਾਬ ਦੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤਰਨ ਤਾਰਨ ਅੰਮ੍ਰਿਤਸਰ ਮੋਹਾਲੀ ਨਵਾਂ ਸ਼ਹਿਰ ਪਠਾਨਕੋਟ ਅਤੇ ਰੋਪੜ ਵਿੱਚ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਅਗਲੇ ਚਾਰ ਦਿਨਾਂ ਦੇ ਵਿੱਚ ਮੌਸਮ ਖਰਾਬ ਰਹਿ ਸਕਦਾ ਹੈ। ਉੱਥੇ ਹੀ ਪੰਜਾਬ ਦੇ ਬਾਕੀ ਜਿਲਿਆ ਦੇ ਵਿੱਚ ਗਰਮੀ ਆਪਣਾ ਵੱਧ ਜੋਰ ਦਿਖਾਏਗੀ।