ਬਠਿੰਡਾ -(ਮਨਦੀਪ ਕੌਰ )- ਚਿੱਟਾ ਸਪਲਾਈ ਕਰਨ ਦੇ ਦੋਸ਼ ਵਿੱਚ ਬਰਖਾਸਤ ਮਹਿਲਾ ਕਾਨਸਟੇਬਲ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ । ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੋ ਹੁਣ ਵਿਜੀਲੈਂਸ ਦੀ ਟੀਮ ਪੁੱਛਗਿਛ ਕਰੇਗੀ। ਉਸ ਨੂੰ 17 ਗ੍ਰਾਮ ਚਿੱਟੇ ਦੇ ਨਾਲ ਗਿਆ ਸੀ। ਜਿਸ ਤੋਂ ਬਾਅਦ ਹੁਣ ਉਹ ਜਮਾਨਤ ਤੇ ਬਾਹਰ ਹੈ।
ਪਰ ਵਿਜੀਲੈਂਸ ਦੀ ਤਾਜ਼ਾ ਕਾਰਵਾਈ ਦੇ ਕਾਰਨ ਉਸ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਵਿੱਚ ਉਸਦੀ ਆਮਦਨੀ ਦੇ ਨਾਲੋਂ ਵੱਧ ਉਸਦੀ ਪ੍ਰਾਪਰਟੀ ਹੋਣ ਦੇ ਬਾਰੇ ਪੁੱਛਿਆ ਜਾਵੇਗਾ । ਇਸ ਕਾਰਵਾਈ ਦੇ ਨਾਲ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।