ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਲੋਕਾਂ ਦੀ ਮੁਸੀਬਤ ਘਟਣ ਦਾ ਨਾਮ ਹੀ ਨਹੀਂ ਲੈ ਰਹੀ। ਦਰਅਸਲ ਜਲੰਧਰ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਬਿਜਲੀ ਦੀ ਸਪਲਾਈ ਬੰਦ ਹੈ। ਜਿਸ ਦੇ ਕਾਰਨ ਭਰੀ ਗਰਮੀ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਮੁਹੱਲਾ ਅਵਤਾਰ ਨਗਰ , ਗੁਰੂ ਨਾਨਕ ਪੂਰਾ ਪੂਰਬ ਵਿੱਚ ਬਿਜਲੀ ਟਰਾਂਸਫਾਰਮ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਗਈ। ਉਸ ਸਮੇਂ ਟਰਾਂਸਫਾਰਮ ਦੇ ਥੱਲੇ ਖੜੀਆਂ ਦਰਜਨ ਦੇ ਕਰੀਬ ਗੱਡੀਆਂ ਦਾ ਨੁਕਸਾਨ ਹੋਣ ਤੋਂ ਬਚ ਗਿਆ।
ਉਥੋਂ ਦੇ ਲੋਕਾਂ ਨੇ ਅੱਗ ਉੱਤੇ ਮਿੱਟੀ ਪਾ ਕੇ ਅੱਗ ਉੱਤੇ ਕਾਬੂ ਪਾਇਆ। ਲੋਕਾਂ ਨੇ ਮੁਕੇਸ JE ਅਤੇ ਹੋਰ ਅਧਿਕਾਰੀਆਂ ਨੂੰ ਬਿਜਲੀ ਚਾਲੂ ਕਰਵਾਉਣ ਲਈ ਕਈ ਫੋਨ ਕੀਤੇ ਪਰ ਹਜੇ ਤੱਕ ਕੋਈ ਵੀ ਨਹੀਂ ਆਇਆ। ਮੁਝੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਤੋਂ ਬਿਨਾਂ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਬੂੰਦ ਪਾਣੀ ਦੀ ਵੀ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹੁਣ ਤੱਕ ਬਿਜਲੀ ਘੱਟ ਨੂੰ 24 ਘੰਟੇ ਹੋ ਗਏ ਹਨ। ਪਰ ਅਜੇ ਤੱਕ ਵੀ ਮੌਕਾ ਦੇਖਣ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ।
ਇਸ ਤੋਂ ਬਾਅਦ ਪਰੇਸ਼ਾਨ ਲੋਕਾਂ ਨੇ ਵਾਰਡ ਦੇ ਕੌਂਸਲਰ ਜਸਵਿੰਦਰ ਬਿੱਲਾ( ਟਾਈਗਰ) ਅਤੇ ਵਿਧਾਇਕ ਰਮਨ ਅਰੋੜਾ ਨੂੰ ਵੀ ਕਈ ਫੋਨ ਕੀਤੇ ਪਰ ਕਿਸੇ ਨੇ ਵੀ ਉਨਾਂ ਦੀ ਸੁਣਵਾਈ ਨਹੀਂ ਕੀਤੀ। ਇਲਾਕਾ ਨਿਵਾਸੀਆਂ ਨੇ ਬਿਜਲੀ ਦੇ ਮੁੱਖ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਇਲਾਕੇ ਦੀ ਬਿਜਲੀ ਸਪਲਾਈ ਜਲਦ ਤੋਂ ਜਲਦ ਸ਼ੁਰੂ ਕਰਵਾਈ ਜਾਵੇ। ਕਿਉਂਕਿ ਘਰਾਂ ਦੇ ਵਿੱਚ ਬਿਜਲੀ ਤੋਂ ਬਿਨਾਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਇਸ ਕਾਰਨ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ।